ਪਿੰਡ ਕਾਂਸਲ ਵਿੱਚ ਵਿਸਾਖੀ ਮੌਕੇ ਸਮਾਜਸੇਵੀ ਸੰਸਥਾ ਨੇ ਲੋਕਾਂ ਦੀ ਸਹੂਲਤ ਲਈ ਲਗਾਇਆ ਮੈਡੀਕਲ ਕੈਂਪ - News On Radar India
News around you

ਪਿੰਡ ਕਾਂਸਲ ਵਿੱਚ ਵਿਸਾਖੀ ਮੌਕੇ ਸਮਾਜਸੇਵੀ ਸੰਸਥਾ ਨੇ ਲੋਕਾਂ ਦੀ ਸਹੂਲਤ ਲਈ ਲਗਾਇਆ ਮੈਡੀਕਲ ਕੈਂਪ

268

ਪਿੰਡ ਕਾਂਸਲ ( ਮੋਹਾਲੀ):  ਖਾਲਸਾ ਸਾਜਨਾ ਦਿਵਸ ( ਵਿਸਾਖੀ ) ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ” ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ ” ਅਤੇ ਬੀਬੀ ਤਰਨਜੀਤ ਕੌਰ ਜੀ ਐਮ.ਸੀ ( ਕੌਂਸਲਰ ) ਕਾਂਸਲ ਦੇ ਸਹਿਯੋਗ ਨਾਲ ਪਿੰਡ ਕਾਂਸਲ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਸਾਹਮਣੇ ( ਜਿਲ੍ਹਾ ਮੋਹਾਲੀ ) ਵਿਖੇ 26ਵਾਂ ਫਰੀ ਮੈਡੀਕਲ ਓ. ਪੀ. ਡੀ ਚੈਕਅਪ ਕੈਂਪ ਲਗਾਇਆ ਗਿਆ I ਇਸ ਕੈਂਪ ਵਿੱਚ ਬੀਬੀ ਤਰਨਜੀਤ ਕੌਰ ਐਮ.ਸੀ ਕਾਂਸਲ ਮੁੱਖ ਮਹਿਮਾਨ ਵਜੋਂ ਪੁੱਜੇ। ਸੰਸਥਾ ਵਲੋ ਮੁੱਖ ਮਹਿਮਾਨ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਕੈਂਪ ਵਿੱਚ ਅੱਖਾ ਦੇ ਮਾਹਿਰ ਡਾ. ਮਨੀਸ਼ ਚੌਧਰੀ MBBS ( MS. PGI ) ਅਤੇ ਮੁਨੀਸ਼ ਕੁਮਾਰ ( B Optom ) ਓਪਥੈਲਮਿਕ ਅਧਿਕਾਰੀ , ਡਾ. ਵਿਮਲ ਤ੍ਰਿਖਾ ( BHMS ) ਜਨਰਲ ਫਜੀਸਿਅਨ , ਦਦਾਂ ਦੇ ਮਾਹਿਰ ਡਾ. ਅਸ਼ਨੀਤ ਕੌਰ ਬਾਜਵਾ ( BDS ) ਨੇ 100 ਦੇ ਕਰੀਬ ਮਰੀਜਾਂ ਦਾ ਚੈਕ- ਅਪ ਕੀਤਾ । ਐਫ. ਐਚ. ਆਰ ਡਬਲਿਯੂ ਸੰਸਥਾਂ ਦੇ ਪ੍ਰਧਾਨ ਜਸਬੀਰ ਸਿੰਘ ਨੇ ਸੰਸਥਾ ਦੇ ਕੰਮਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਜਿਲੇ ਦੇ ਉਨ੍ਹਾਂ ਪਿੰਡਾਂ `ਚ ਜਿੱਥੇ ਮੈਡੀਕਲ ਸਹਾਇਤਾ ਨਹੀਂ ਪਹੁੰਚਦੀ ਹੈ ਉਥੇ ਜਾ ਕੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਅਤੇ ਵਾਤਾਵਰਣ ਦੀ ਸੰਭਾਲ ਲਈ ਹਜ਼ਾਰਾਂ ਬੂਟੇ ਵੀ ਲਗਾਏ ਜਾ ਚੁੱਕੇ ਹਨ। ਸੰਸਥਾ ਵਲੋ ਮਰੀਜਾ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆ। ਸੰਸਥਾ ਮੈਂਬਰਾਂ ਵਲੋ ਪੁੱਜੀਆਂ ਸਖ਼ਸੀਅਤਾਂ , ਡਾਕਟਰੀ ਟੀਮ, ਅਤੇ ਕੈਂਪ ਵਿੱਚ ਪੂਜੇ ਮਰੀਜਾਂ ਦਾ ਵੀ ਤਹਿਦਿਲੋ ਧੰਨਵਾਦ ਕੀਤਾ। ਪਿੰਡ ਵਾਸੀਆ ਵਲੋ ਸੰਸਥਾ ਮੈਬਰਾਂ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ । ਇਸ ਕੈਂਪ ਮੌਕੇ ਸੰਸਥਾਂ ਦੇ ਅਹੁਦੇਦਾਰ ਜਗਜੀਤ ਸਿੰਘ , ਰਛਪਾਲ ਸਿੰਘ, ਕੁਲਵਿੰਦਰ ਸਿੰਘ ਬਿੰਦਰਾ , ਆਰ ਪੀ ਵਾਲੀਆ , ਰਵਨੀਤ ਸਿੰਘ , ਸੰਜੇ ਗੰਭੀਰ , ਸਰਬਜੀਮਤ ਸਿੰਘ , ਗੁਰਮੀਤ ਕੌਰ , ਪਰਮਜੀਤ ਸਿੰਘ , ਹਰਪ੍ਰੀਤ ਸਿੰਘ , ਜੋਧ ਸਿੰਘ , ਬਲਵੰਤ ਸਿੰਘ ,ਦਰਬਾਰਾ ਸਿੰਘ ਹੋਰ ਮੈਂਬਰ ਵੀ ਹਾਜ਼ਰ ਸਨ ।                                                                                                                                                              (ਯੁੱਧਵੀਰ ਸਿੰਘ ਦੀ ਰਿਪੋਰਟ)

You might also like

Comments are closed.