ਪ੍ਰਿੰਸੀਪਲ ਜਸਪ੍ਰੀਤ ਕੌਰ ਬੈਂਸ ਨੇਕ ਅਤੇ ਇਮਾਨਦਾਰ ਸ਼ਖਸ਼ੀਅਤ - ਖੈਰਪੁਰ - News On Radar India

ਪ੍ਰਿੰਸੀਪਲ ਜਸਪ੍ਰੀਤ ਕੌਰ ਬੈਂਸ ਨੇਕ ਅਤੇ ਇਮਾਨਦਾਰ ਸ਼ਖਸ਼ੀਅਤ – ਖੈਰਪੁਰ

104

ਮੋਹਾਲੀ :  ਯੂਥ ਆਗੂ ਬਿਕਰਮਜੀਤ ਸਿੰਘ ਬਿੱਕੀ ਖੈਰਪੁਰ ਨੇ ਮੈਡਮ ਜਸਪ੍ਰੀਤ ਕੌਰ  ਨੂੰ ਪ੍ਰਿੰਸੀਪਲ ਸਰਕਾਰੀ ਕਾਲਜ ਮੋਹਾਲੀ ਬਣਨ ਤੇ ਕਲ ਮੰਗਲਵਾਰ  ਮੁਲਾਕਾਤ ਕੀਤੀ l ਇਸ ਮੌਕੇ ਬਿੱਕੀ ਖੈਰਪੁਰ ਨੇ ਦੱਸਿਆ ਕਿ ਮੈਡਮ ਜਸਪ੍ਰੀਤ ਕੌਰ  ਨੇਕ ਅਤੇ ਇਮਾਨਦਾਰ ਸ਼ਖਸ਼ੀਅਤ ਹਨ।  ਉਹਨਾਂ ਕੋਲ ਉਹ ਪੰਜ ਸਾਲ ਪੜੇ ਹਨ। ਉਨ੍ਹਾਂ ਨੇ ਕੁਝ ਕੁ ਦਿਨ ਪਹਿਲਾ ਬਤੌਰ ਪ੍ਰਿਸੀਪਲ ਚਾਰਜ਼ ਲਿਆ ਸੀ। ਮੈਡਮ ਜਸਪ੍ਰੀਤ ਕੋਰ ਅੰਗਰੇਜ਼ੀ ਵਿਸ਼ੇ ਦੇ ਪ੍ਰੋਫੈਸਰ ਹਨ l ਉਨਾਂ ਦੱਸਿਆਂ ਕਿ ਸਰਕਾਰੀ ਕਾਲਜ, ਮੋਹਾਲੀ ਦੇ ਪ੍ਰੋਫੈਸਰ ਸਾਹਿਬਾਨ ਦੀ ਬਦੋਲਤ ਹੀ ਆਪਣੀ ਪਹਿਚਾਣ ਸਮਾਜ਼ ਵਿੱਚ ਬਣਾ ਸਕੇ ਹਨ।

ਪ੍ਰੋ .ਸੁਖਵਿੰਦਰ ਸਿੰਘ  ਨੇ ਦਸਿਆਂ ਕਿ ਪ੍ਰਿੰਸੀਪਲ ਮੈਡਮ ਬਹੁਤ ਹੀ ਮਿਹਨਤੀ ਹਨ। ਉਹਨਾਂ ਦੇ ਪ੍ਰਿੰਸੀਪਲ ਬਣਨ ਦੇ ਨਾਲ ਕਾਲਜ਼ ਤਰੱਕੀ ਦੇ ਰਾਹ ਵੱਲ ਵਧੇਗਾ । ਇਸ ਮੌਕੇ ਪ੍ਰੋਫੈਸਰ ਅਮਨਦੀਪ ਸਿੰਘ , ਪ੍ਰੋਫੈਸਰ ਗੁਰਪ੍ਰੀਤ ਕੌਰ , ਮਨਜੀਤ ਸਿੰਘ ਗਰੇਵਾਲ , ਸੰਦੀਪ ਸਿੰਘ, ਮੈਡਮ ਸੰਦੀਪ ਕੌਰ,  ਮੈਡਮ ਮਨਜੀਤ ਕੌਰ, ਮੈਡਮ ਦਰੋਪਤੀ ਹਾਜਰ ਸਨ l

You might also like

Comments are closed.