ਸੜ੍ਹਕ ਹਾਦਸਾ ਵਾਪਰਨ ‘ਤੇ ਸੂਚਨਾ ਤੁਰੰਤ ਹੈਲਪਲਾਈਨ ਨੰਬਰ 112...... - News On Radar India
News around you

ਸੜ੍ਹਕ ਹਾਦਸਾ ਵਾਪਰਨ ‘ਤੇ ਸੂਚਨਾ ਤੁਰੰਤ ਹੈਲਪਲਾਈਨ ਨੰਬਰ 112……

......ਜਾਂ ਨੇੜਲੇ ਸੜ੍ਹਕ ਸੁਰੱਖਿਆ ਫੋਰਸ ਦਸਤੇ ਨੂੰ ਦਿੱਤੀ ਜਾਵੇ

212

ਐਸ.ਏ.ਐਸ.ਨਗਰ: ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਸੀਨੀਅਰ ਕਪਤਾਨ ਪੁਲਿਸ, ਦੀਪਕ ਪਾਰਿਕ, ਕਪਤਾਨ ਪੁਲਿਸ (ਟ੍ਰੈਫਿਕ) ਹਰਿੰਦਰ ਸਿੰਘ ਮਾਨ ਵੱਲੋਂ ਐਸ.ਏ.ਐਸ.ਨਗਰ ਵਿੱਚ “ਰੋਡ ਸਾਈਡ ਐਕਸੀਡੈਂਟਾਂ” (ਸੜ੍ਹਕ ਹਾਦਸਿਆਂ) ਨੂੰ ਠੱਲ੍ਹ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਉਪ ਕਪਤਾਨ ਪੁਲਿਸ (ਟ੍ਰੈਫਿਕ) ਕਰਨੈਲ ਸਿੰਘ ਵੱਲੋਂ ਟ੍ਰੈਫਿਕ ਕਰਮਚਾਰੀਆਂ ਨੂੰ ਨਾਲ ਲੈ ਕੇ ਲਾਂਡਰਾ, ਸਨੇਟਾ ਅਤੇ ਕੁਰਾਲੀ ਰੋਡ ਤੇ ਰਿਫਲੈਕਟਰ ਟੇਪ, ਰਿਫਲੈਕਟਰ ਬੋਰਡ ਅਤੇ ਸਾਈਨ ਬੋਰਡ ਲਗਵਾਏ ਗਏ ਤਾਂ ਜੋ ਧੁੰਦ ਦੇ ਮੌਸਮ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਡੀ ਐਸ ਪੀ ਕਰਨੈਲ ਸਿੰਘ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਸੜ੍ਹਕ ਹਾਦਸਾ ਹੰਦਾ ਹੈ ਤਾਂ ਇਸਦੀ ਜਾਣਕਾਰੀ ਤੁਰੰਤ ਹੈਲਪਲਾਈਨ ਨੰਬਰ 112 ਜਾਂ ਨੇੜਲੇ ਸੜ੍ਹਕ ਸੁਰੱਖਿਆ ਫੋਰਸ ਦਸਤੇ ਨੂੰ ਦਿੱਤੀ ਜਾਵੇ ਤਾਂ ਜੋ ਐਕਸੀਡੈਂਟ ਦੌਰਾਨ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਨੇੜਲੇ ਸੜ੍ਹਕ ਸੁਰੱਖਿਆ ਫੋਰਸ ਦਸਤੇ ਦੇ ਮੋਬਾਇਲ ਨੰਬਰ ਸੜਕ ਸੁਰੱਖਿਆ ਫੋਰਸ ਦੇ ਰੂਟ ‘ਤੇ ਥਾਂ-ਥਾਂ ‘ਤੇ ਲਿਖੇ ਹੋਏ ਹਨ।                                                                                                        (ਡੀ ਪੀ ਆਰ ਦੇ ਇੰਪੁੱਟ ਨਾਲ)

Comments are closed.

Join WhatsApp Group