News around you

ਲੋਕ ਸਭਾ ਚੋਣਾਂ 2024 ਦੌਰਾਨ ਰੈਪੀਡੋ ਦੁਆਰਾ ਮੁਫਤ ਸਵਾਰੀਆਂ ਦਾ ਲਾਭ ਲੈਣ ਲਈ ਕੋਡ “ਵੋਟ ਨਾਓ” ਦੀ ਵਰਤੋਂ ਕਰੋ

ਰੈਪੀਡੋ 01 ਜੂਨ, 2024 ਨੂੰ ਵੋਟਰਾਂ ਨੂੰ ਮੁਫਤ ਬਾਈਕ ਟੈਕਸੀ ਦੀ ਪੇਸ਼ਕਸ਼--VOTENOW App ਜਾਰੀ

ਡੀ ਸੀ ਆਸ਼ਿਕਾ ਜੈਨ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਰੈਪੀਡੋ ਬਾਈਕਰਜ਼ ਦੀ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ

154

ਐਸ.ਏ.ਐਸ.ਨਗਰ: ਰਾਸ਼ਟਰ ਦੇ ਜਮਹੂਰੀ ਤਾਣੇ-ਬਾਣੇ ਨੂੰ ਮਜ਼ਬੂਤ ​​ਕਰਨ ਦੀ ਦ੍ਰਿੜ ਵਚਨਬੱਧਤਾ ਵਿੱਚ, ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਨੇ ਰੈਪੀਡੋ ਦੇ ਸਹਿਯੋਗ ਨਾਲ, “ਸਵਾਰੀ ਜਿੰਮੇਦਾਰੀ ਕੀ” ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸ ਵਿੱਚ ਰੈਪੀਡੋ 01 ਜੂਨ, 2024 ਨੂੰ ਵੋਟਰਾਂ ਨੂੰ ਮੁਫਤ ਬਾਈਕ ਟੈਕਸੀ ਦੀ ਪੇਸ਼ਕਸ਼ ਕਰੇਗਾ।
ਇਸ ਤਾਲਮੇਲ ਦੀ ਨਿਰੰਤਰਤਾ ਵਿੱਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਆਸ਼ਿਕਾ ਜੈਨ ਨੇ ਸੋਮਵਾਰ ਨੂੰ ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਜਾਗਰੂਕਤਾ ਰੈਲੀ ਵਜੋਂ ਡੀ ਸੀ ਦਫ਼ਤਰ ਤੋਂ 50 ਤੋਂ ਵੱਧ ਬਾਈਕ ਟੈਕਸੀ ਕਪਤਾਨਾਂ ਦੀ ਇੱਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਮਤਦਾਨ ਦਿਵਸ ‘ਤੇ ਰੈਪੀਡੋ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਮਤਦਾਨ ਵਾਲੇ ਦਿਨ ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ‘ਵੋਟ ਨਾਓ’ ਕੋਡ ਦੀ ਵਰਤੋਂ ਕਰਕੇ ਰੈਪੀਡੋ ਐਪ ‘ਤੇ ਚੋਣ ਬੂਥ ਵਾਸਤੇ ਮੁਫ਼ਤ ਰਾਈਡ ਦਾ ਲਾਭ ਲੈ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਵੋਟਰਾਂ ਨੂੰ ਸਹੂਲਤ ਪ੍ਰਦਾਨ ਕਰਨਾ ਅਤੇ ਵਧੇਰੇ ਚੋਣ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਸ ਏ ਐਸ ਨਗਰ ਜ਼ਿਲ੍ਹਾ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਘੱਟ ਮਤਦਾਨ ਵਾਲੇ ਪੋਲਿੰਗ ਬੂਥਾਂ ‘ਤੇ ਵਧੇਰੇ ਧਿਆਨ ਕੇਂਦਰਿਤ ਕਰੇਗਾ। ਉਸ ਦਿਨ ਵੋਟਰਾਂ ਨੂੰ ਬੂਥ ਅਤੇ ਬੂਥ ਤੋਂ ਘਰ-ਘਰ ਪਹੁੰਚਾਉਣ ਲਈ 500 ਤੋਂ ਵੱਧ ਮੋਟਰ ਬਾਈਕ ਉਪਲਬਧ ਹੋਣਗੇ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ, “ਅਸੀਂ ਚੋਣ ਪ੍ਰਕਿਰਿਆ ਨੂੰ ਅੱਗੇ ਲੈ ਕੇ ਜਾਣ ਲਈ ਰੈਪੀਡੋ ਦੇ ਯਤਨਾਂ ਦੀ ਸ਼ਲਾਘਾ ਕਰਦੇ ਹਾਂ ਅਤੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਹਰੇਕ ਯੋਗ ਵੋਟਰ ਨੂੰ ਆਵਾਜਾਈ ਦੀ ਚਿੰਤਾ ਕੀਤੇ ਬਿਨਾਂ ਆਪਣੀ ਵੋਟ ਪਾਉਣ ਦਾ ਮੌਕਾ ਮਿਲੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਨਿੱਜੀ-ਜਨਤਕ ਭਾਈਵਾਲੀ ਸਮਾਜ ‘ਤੇ ਵੱਡਾ ਪ੍ਰਭਾਵ ਪਾ ਸਕਦੀ ਹੈ। ਕੰਪਨੀ ਦਾ 2024 ਦੀਆਂ ਆਮ ਚੋਣਾਂ ਦੌਰਾਨ ਐਸ.ਏ.ਐਸ.ਨਗਰ ਵਿੱਚ ਰੈਲੀ ਕਰਨ ਅਤੇ ਮੋਟਰ ਬਾਈਕ ਸੇਵਾਵਾਂ ਉਪਲਬਧ ਕਰਵਾਉਣ ਦਾ ਫੈਸਲਾ ਵੋਟਰ ਜਾਗਰੂਕਤਾ ਅਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਸ਼ਲਾਘਾਯੋਗ ਕਦਮ ਹੈ।”
ਰੈਪੀਡੋ ਦੇ ਸਹਿ-ਸੰਸਥਾਪਕ ਪਵਨ ਗੁੰਟੁਪੱਲੀ ਨੇ ਕਿਹਾ, “ਅਸੀਂ ਇਹ ਪਹਿਲਕਦਮੀ ਇਹ ਯਕੀਨੀ ਬਣਾਉਣ ਲਈ ਕਰ ਰਹੇ ਹਾਂ ਕਿ ਐਸ.ਏ.ਐਸ. ਨਗਰ ਦਾ ਹਰ ਵੋਟਰ ਆਮ ਚੋਣਾਂ 2024 ਵਿੱਚ ਆਪਣੀ ਵੋਟ ਪਾ ਕੇ ਆਪਣੇ ਨਾਗਰਿਕ ਫਰਜ਼ ਨੂੰ ਸਫਲਤਾਪੂਰਵਕ ਨਿਭਾ ਸਕੇ। ਇਹ ਮੁਫ਼ਤ ਸਵਾਰੀ ਦੀ ਪੇਸ਼ਕਸ਼ ਕਰਕੇ, ਅਸੀਂ ਲੋਕਤੰਤਰ ਲਈ ਸਹੂਲਤ ਪ੍ਰਦਾਨ ਕਰ ਰਹੇ ਹਾਂ। ਪੰਜਾਬ ਵਿੱਚ ਸਾਡੇ ਰੈਪੀਡੋ ਦੇ ਕਪਤਾਨ ਸਿਰਫ਼ ਡ੍ਰਾਈਵਰ ਨਹੀਂ ਹਨ, ਉਹ ਚੋਣ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਦੂਤ ਵਜੋਂ ਵੱਧ ਤੋਂ ਵੱਧ ਵੋਟਰਾਂ ਨੂੰ ਮਤਦਾਨ ਦੇ ਸਮਰੱਥ ਬਣਾਉਣ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਯੋਗਦਾਨ ਪਾਉਣ ਦੇ ਪ੍ਰਤੀਨਿਧ ਹਨ।”
ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਜ) ਵਿਰਾਜ ਐਸ ਤਿੜਕੇ, ਏ ਡੀ ਸੀ (ਯੂ ਡੀ) ਦਮਨਜੀਤ ਸਿੰਘ ਮਾਨ, ਐਸ ਡੀ ਐਮ ਐਸ ਏ ਐਸ ਨਗਰ ਮੋਹਾਲੀ ਦੀਪਾਂਕਰ ਗਰਗ, ਐਸ ਡੀ ਐਮ ਖਰੜ ਗੁਰਮੰਦਰ ਸਿੰਘ, ਜ਼ਿਲ੍ਹਾ ਨੋਡਲ ਅਫਸਰ (ਸਵੀਪ) ਪ੍ਰੋ. ਗੁਰਬਖਸੀਸ਼ ਸਿੰਘ ਅੰਟਾਲ, ਤਹਿਸੀਲਦਾਰ ਚੋਣ ਸੰਜੇ ਕੁਮਾਰ ਅਤੇ ਗੁਡ ਗਵਰਨੈਂਸ ਕੋਆਰਡੀਨੇਟਰ ਵਿਜੇ ਲਕਸ਼ਮੀ ਯਾਦਵ ਹਾਜ਼ਰ ਸਨ।                                           (ਜ਼ਿਲ੍ਹਾ ਲੋਕ ਸੰਪਰਕ ਦਫ਼ਤਰ  ਵੱਲੋਂ )


Discover more from News On Radar India

Subscribe to get the latest posts sent to your email.

You might also like

Comments are closed.