ਅਮਰੀਕਾ ਵਿਚ ਸੀਨਿਅਰ ਸਿਟੀਜਨ ਗਰੁੱਪ ਦੇ ਮੈਂਬਰਾਂ ਨੂੰ ਦਿਲ ਦੀਆਂ ਬਿਮਾਰੀਆਂ ਸਬੰਧੀ ਜਾਗਰੂਕ ਕਰਨ ਲਈ ਪੁਜੇ ਡਾ. ਸਵੈਮਾਨ ਸਿੰਘ
ਚੰਡੀਗੜ੍ਹ/ਮੋਹਾਲੀ : ਕੈਲੀਫੋਰਨੀਆ ਦੇ ਸ਼ਹਿਰ ਵੱਸਣ ਸੈਕਰਾਮੇੰਟ ਗੁਰੂ ਘਰ ਵਿਖੇ ਸੀਨੀਅਰ ਸਿਟੀਜ਼ਨ ਗਰੁੱਪ ਦੇ ਮੈਬਰਾਂ ਨੂੰ ਦਿਲ ਦੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਦੇਣ ਸਬੰਧੀ ਡਾ: ਸਵੈਮਾਨ ਸਿੰਘ ਆਪਣੀ ਟੀਮ ਨਾਲ ਇਸੇ ਹਫ਼ਤੇ ਸੈਕਰਾਮੇੰਟ ਪੁੱਜੇ। ਤਾਂ, ਸਵੈਮਾਨ ਸਿੰਘ ਯੂਨੀਵਰਸਿਟੀ ਆਫ ਤੇਵਿਸ (ਹੈਲਥ) ਵਿਖੇ ਮਸ਼ਹੂਰ ਹਾਰਟ ਟ੍ਰਾਂਸਪਪਲਾਂਟ ਅਤੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਵਜੋਂ ਸੇਵਾ ਨਿਭਾ ਰਹੇ ਹਨ। ਉਹ ਆਪਣੇ ਕਿੱਤੇ ਦੇ ਨਾਲ ਇਕ ਬਹੁਤ ਵਡੇ ਸਮਾਜ ਸੇਵੀ ਵੀ ਹਨ। ਸਾਲ 2020-21 ਦੌਰਾਨ ਭਾਰਤ ਵਿੱਚ ਕਿਸਾਨਾਂ ਵਲੋ ਚਲਾਏ ਜਾ ਰਹੇ ਅੰਦੋਲਨ ਵਿਚ ਡਾਕਟਰ ਸਵੈਮਾਨ ਸਿੰਘ ਨੇ ਅਮ
ਰੀਕਾ ਤੋ ਭਾਰਤ ਵਿੱਚ ਪੁੱਜ ਕੇ ਆਪਣੀ ਟੀਮ ਨਾਲ ਕੈਂਪ ਲਗਾ ਕੇ ਕਿਸਾਨਾ ਦੀ ਸੇਵਾ ਕੀਤੀ । ਅੱਜ ਕੱਲ ਵੀ ਜੰਮੂ ਅਤੇ ਕਸ਼ਮੀਰ ਵਿੱਚ ਸਫਾਈ ਸੇਵਾ ਅਭਿਆਨ ਚਲ ਰਿਹਾ ਹੈ ਅਤੇ ਨੇਪਾਲ ਵਿੱਚ ਹੜ ਪੀੜਤਾ ਦੀ ਮਦਦ ਸਬੰਧੀ ਉਥੇ ਦੀ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ।
ਡਾ. ਸਵੈਮਾਨ ਸਿੰਘ ਪੂਰਨ ਗੁਰਸਿੱਖ ਹਨ ਇਸ ਲਈ ਸਿੱਖੀ ਸਿਧਾਂਤ ਅਨੁਸਾਰ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਤਾਂ. ਸਵੈਮਾਨ ਸਿੰਘ ਵਲੋਂ ਪੰਜ ਕਰਿਆ ( ਫਾਇਵ ਰਿਵਰ) ਨਾਂ ਦੀ ਇਕ ਸੰਸਥਾ ਅਮਰੀਕਾ ਅਤੇ ਵਿਦੇ ਨਾ ਵਿੱਚ ਪਛੜੇ ਇਲਾਕਿਆ ਵਿਚ ਦਿਲ ਦੇ ਰੋਗਾਂ ਅਤੇ ਹੋਰ ਬਿਮਾਰੀਆਂ ਦੇ ਇਕਾਜ ਸਬੰਧੀ ਫਰੀ ਸੇਵਾ ਪ੍ਰਦਾਨ ਕਰਨ ਲਈ ਬਣਾਈ ਗਈ ਹੈ।
ਅਮਰੀਕਨ ਸੀਨੀਅਰ ਸਿਟੀਜਨ ਗਰੁੱਪ, ਵਿੱਚ ਡਾਕਟਰ ਸਭੇਮਾਨ ਸਿੰਘ ਆਪਣੀ ਟੀਮ ਜਿਸ ਵਿਚ ਤਾਂ ਅਤੁਲ ਮਿਡਾਨਾ ਅਤੇ ਯੂ ਸੀ ਡੇਵਿਸ ਯੂਨੀਵਰਸਟੀ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨਾਲ ਪੁੱਜੇ। ਡਾਕਟਰ ਅਤੁਲ ਸਡਾਨਾ ਇੰਡੀਆ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਬਤੌਰ ਡਾਕਟਰ ਸੇਵਾ ਨਿਭਾ ਰਹੇ ਹਨ ਅਤੇ ਅਮਰੀਕਾ ਵਿੱਚ ਟੂਰਿਸਟ ਵੀਜੇ ਤੇ ਆਏ ਹੋਏ ਹਨ। ਡਾਕਟਰ ਸਵੈਮਾਨ ਸਿੰਘ ਅਤੇ ਟੀਮ ਮੈਬਰਾਂ ਵੱਲੋਂ ਸੀਨੀਅਰ ਸਿਟੀਜਨ ਗਰੁੱਪ ਦੇ ਮੈਂਬਰਾਂ ਨੂੰ ਦਿਲ ਅਤੇ ਹੋਰ ਬਿਮਾਰੀਆਂ ਬਾਰੇ ਜਾਗਰੁਕ ਕੀਤਾ। ਡਾਕਟਰ ਸਵੈਮਾਨ ਸਿੰਘ ਨੇ ਦਸਿਆ ਕਿ ਉਹ ਪੰਜਾਬ ਵਿੱਚ ਅਤੇ ਅਮਰੀਕਾ ਵਿੱਚ ਦਿਲ ਦੀਆਂ ਬਿਮਾਰੀਆਂ ਸਬੰਧੀ ਫਰੀ ਸੇਵਾ ਦੇਵ ਲਈ ਹਸਪਤਾਲ ਖੋਲਣਾ ਚਾਹੁੰਦੇ ਹਨ।
ਇਹ ਸਾਰਾ ਪ੍ਰਬੰਧ ਅਮਰੀਕਨ ਸੀਨੀਅਰ ਸਿਟੀਜਨ ਗਰੁੱਪ ਦੇ ਆਹੁਦੇਦਾਰ ਜਿਸ ਵਿਚ ਸੁਖਚੈਨ ਸਿੰਘ ਚੇਅਰਮੈਨ, ਜਗਰੂਪ ਸਿੰਘ ਮਾਂਗਟ ਪ੍ਰਧਾਨ, ਹਰਜੀਤ ਸਿੰਘ ਔਜਲਾ ਮੀਤ ਪ੍ਰਧਾਨ ਅਤੇ ਅਜਾਇਬ ਸਿੰਘ ਜਰਨਲ ਸਕਤਰ ਨੇ ਆਪਣੇ ਗਰੁੱਪ ਦੇ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ ਕੀਤਾ। (ਗੁਰਜੀਤ ਬਿੱਲਾ ਦੀ ਰਿਪੋਰਟ)