News around you

ਮੋਹਾਲੀ ਪ੍ਰੈਸ ਕਲੱਬ ਚੋਣਾਂ: ਗੁਰਮੀਤ ਸ਼ਾਹੀ-ਤਿਲਕ ਰਾਜ ਮੁਕਾਬਲੇ ਨੇ ਮੈਂਬਰਾਂ ਨੂੰ ਡੈਮੋਕ੍ਰੇਸੀ ਦੀ ਰਾਹ ਦੱਸੀ

ਸੁਖਦੇਵ ਸਿੰਘ ਪਟਵਾਰੀ ਪ੍ਰਧਾਨ ਅਤੇ ਗੁਰਮੀਤ ਸਿੰਘ ਸ਼ਾਹੀ ਜਨਰਲ ਸਕੱਤਰ ਚੁਣੇ

56
ਐਸ.ਏ.ਐਸ. ਨਗਰ (ਮੋਹਾਲੀ ): ਪੰਜਾਬ ਦੇ ਪੱਤਰਕਾਰਾਂ ਦੇ ਮੋੜਲੇ ਕਲੱਬ, ਮੋਹਾਲੀ ਪ੍ਰੈਸ ਕਲਬ ਦੇ ਇਲੈਕਸ਼ਨ ਵਿੱਚ ਅੱਜ, ਸ਼ਨੀਵਾਰ 29 ਮਾਰਚ ਨੂੰ ਇਕ ਨਵੀਂ ਜਾਗਰੂਕਤਾ ਅਤੇ ਦੌੜ ਭੱਜ ਦਾ ਸੰਚਾਰ ਲਿਆਂਦਾ।
ਕਲਬ ਦੇ ਇਲੈਕਸ਼ਨਾਂ ਵਿਚ ਪੁਰਾਣੀ ਕਮੇਟੀ ਦੇ ਪ੍ਰਧਾਨ ਅਤੇ 8 ਮੈਂਬਰ ਬਗ਼ੈਰ ਮੁਕਾਬਲੇ ਤੋਂ ਚੁਣੇ ਜਾਣ ਤੋਂ ਬਾਦ ਇਕ ਸੀਟ ਵਾਸਤੇ ਹੋਏ ਚੋਣ ਨੇ ਇਕ ਨਵਾਂ ਸਮਾਂ ਬਣਾਇਆ। 103 ਵੋਟਰਾਂ ਵਿੱਚੋਂ 98 ਅੱਜ ਹਾਜ਼ਰ ਹੋਕੇ ਆਪਣੇ ਵੋਟ ਪਾਉਣ ਲਈ ਪੂਜੇ।
ਹਾਲਾਂਕਿ ਜਨਰਲ ਸਕੱਤਰ ਦੇ ਚੋਣ ਵਿਚ  ਗੁਰਮੀਤ ਸਿੰਘ ਸ਼ਾਹੀ ਨੇ  ਜਿੱਤ ਹਾਸਲ ਕੀਤੀ, ਅਤੇ  ਹੁਣਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਦੀ ਟੀਸ ਨੇ ਸਾਰੀ ਸੀਟਾਂ ਤੇ ਜਿੱਤ ਹਾਸਿਲ ਕਿਤੀ । ਲੇਕਿਨ ਇੱਕੋ ਉਮ੍ਮੀਦਵਾਰ ਤਿਲਕ ਰਾਜ ਨੇ 19 ਵੋਟਾਂ ਲੈ ਕੇ ਵੱਡਾ ਹੌਸਲਾ ਦਿਖਾਇਆ ।
 ਪੱਤਰਕਾਰਾਂ ਦੇ  ਕਲੱਬ ਦੀ ਸਾਲ 2025-26 ਲਈ ਗਵਰਨਿੰਗ ਬਾਡੀ ਦੀ ਚੋਣ ਵਿਚ ਪਟਵਾਰੀ-ਸ਼ਾਹੀ ਗਰੁੱਪ ਨੇ ਇਕਤਰਫਾ ਜਿੱਤ ਦਰਜ ਕੀਤੀ |
 ਮੁੱਖ ਚੋਣ ਕਮਿਸ਼ਨਰ ਹਰਿੰਦਰ ਪਾਲ ਸਿੰਘ ਹੈਰੀ ਅਤੇ ਚੋਣ ਕਮਿਸ਼ਨਰ ਕੁਲਵਿੰਦਰ ਸਿੰਘ ਬਾਵਾ ਤੇ ਅਮਰਦੀਪ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ

 ਇਸ ਚੋਣ ਵਿਚ ਅੱਜ ਸਵੇਰੇ 10.00 ਤੋਂ 2.00 ਵਜੇ ਤੱਕ ਸਿਰਫ਼ ਜਨਰਲ ਸਕੱਤਰ ਦੇ ਅਹੁਦੇ ਲਈ ਵੋਟਾਂ ਪਾਉਣ ਦਾ ਕੰਮ ਸੰਪੰਨ ਹੋਇਆ। ਕਰੀਬ 2.30 ਵਜੇ ਮੁੱਖ ਚੋਣ ਕਮਿਸ਼ਨਰ ਵਲੋਂ ਚੋਣ ਨਤੀਜੇ ਦਾ ਐਲਾਨ ਕੀਤਾ ਗਿਆ, ਜਿਸ ਵਿਚ ਕੁੱਲ 98 ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। ਇਸ ਦੌਰਾਨ ਪਟਵਾਰੀ-ਸ਼ਾਹੀ ਗਰੁੱਪ ਦੇ ਗੁਰਮੀਤ ਸਿੰਘ ਸ਼ਾਹੀ ਨੂੰ 77 ਵੋਟਾਂ, ਤੇ ਤਿਲਕ ਰਾਜ ਨੂੰ 19 ਵੋਟਾਂ ਪਈਆਂ, ਜਦਕਿ ਦੋ ਵੋਟਾਂ ਰੱਦ ਹੋਈਆਂ। ਇਸ ਤਰ੍ਹਾਂ ਗੁਰਮੀਤ ਸਿੰਘ ਸ਼ਾਹੀ ਨੇ ਜਨਰਲ ਸਕੱਤਰ ਦੇ ਅਹੁਦੇ ਲਈ ਜਿੱਤ ਹਾਸਲ ਕੀਤੀ।
ਇਸ ਦੌਰਾਨ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਜ਼ ਵਲੋਂ ਪਟਵਾਰੀ-ਸ਼ਾਹੀ ਗਰੁੱਪ ਦੇ ਪੈਨਲ ਦੇ 9 ਅਹੁਦੇਦਾਰਾਂ – ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ, ਸੀ. ਮੀਤ ਪ੍ਰਧਾਨ ਸੁਸ਼ੀਲ ਗਰਚਾ, ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ ਅਤੇ ਵਿਜੇ ਪਾਲ, ਜਥੇਬੰਦਕ ਸਕੱਤਰ ਸ੍ਰੀਮਤੀ ਨੀਲਮ ਕੁਮਾਰੀ, ਜੁ
ਆਇੰਟ ਸਕੱਤਰ ਡਾ. ਰਵਿੰਦਰ ਕੌਰ ਤੇ ਵਿਜੇ ਕੁਮਾਰ, ਕੈਸ਼ੀਅਰ ਰਾਜੀਵ ਤਨੇਜਾ ਦੀ ਨਵੀਂ ਬਾਡੀ ਨੂੰ ਜੇਤੂ ਐਲਾਨਿਆ ਗਿਆ।
ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਚੋਣ ਕਮਿਸ਼ਨ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਕਮਿਸ਼ਨ ਨੇ ਬੜੇ ਹੀ ਸ਼ਾਂਤੀਪੂਰਵਕ ਮਾਹੌਲ ਅਤੇ ਤਨਦੇਹੀ ਨਾਲ ਸੌਂਪੀ ਜ਼ਿੰਮੇਵਾਰੀ ਨੂੰ ਨੇਪਰੇ ਚੜਾਇਆ। ਉਹਨਾਂ ਅੱਗੇ ਕਿਹਾ ਕਿ ਮੋਹਾਲੀ ਪ੍ਰੈਸ ਕਲੱਬ ਸਾਹਮਣੇ ਸਭ ਤੋਂ ਵੱਡਾ ਕਾਰਜ ਪ੍ਰੈਸ ਕਲੱਬ ਲਈ ਸਰਕਾਰ ਪਾਸੋਂ ਥਾਂ ਲੈਣ ਦਾ ਹੈ, ਜਿਸ ਵਾਸਤੇ ਮੋਹਾਲੀ ਪ੍ਰੈਸ  ਕਲੱਬ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਨਾਲ ਲੈ ਕੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਸ ਦੌਰਾਨ ਕਲੱਬ ਦੇ ਵੱਖ-ਵੱਖ ਮੈਂਬਰਾਂ ਵਲੋਂ ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦਿਆਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ।  ਅਖੀਰ ਵਿਚ ਚੋਣ ਕਮਿਸ਼ਨ  ਨੇ  ਕਲੱਬ ਦੀ ਚੋਣ ਵਿੱਚ ਸਹਿਯੋਗ ਦੇਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ।

Discover more from News On Radar India

Subscribe to get the latest posts sent to your email.

You might also like

Comments are closed.