ਪੰਜਾਬ ਵਿਧਾਨ ਸਭਾ ਪ੍ਰੈਸ ਕਮੇਟੀ ਵਿਚੋਂ ਟ੍ਰਿਬਿਊਨ ਨੂੰ ਹਟਾਣ ਦੀ ‘ਐਕਟਿਵ ਜਰਨਲਿਸਟ ਯੂਨੀਅਨ’ ਨੇ ਨਿਖੇਦੀ ਕੀਤੀ
ਦਸਿਆ ਗਿਆ ਹੈ ਕਿ ਏ.ਜੇ.ਯੂ.ਪੀ. ਦਾ ਇਕ ਡੇਲੇਗੇਸ਼ਨ ਛੇਤੀ ਹੀ ਮਾਨਯੋਗ ਸਪੀਕਰ ਸਧਵਾਂ ਨੂੰ ਮਿਲੇਗਾ
ਮੋਹਾਲੀ: ਮੀਡੀਆ ਖੇਤਰ ਦੇ ਵੱਡੇ, ਪੁਰਾਣੇ ਅਤੇ ਮਸ਼ਹੂਰ ਅਦਾਰੇ ਟ੍ਰਿਬਿਊਨ ਗਰੁੱਪ ਦੀ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਨੁਮਾਇੰਦਗੀ ਖ਼ਤਮ ਕਰਨ ਦੀ ਸਖ਼ਤ ਨਿੰਦਾ ਕੀਤੀ ਗਈ ਹੈ, ਐਕਟਿਵ ਜਰਨਲਲਿਸਟਸ ਯੂਨੀਅਨ ਆਫ ਪੰਜਾਬ (ਏ.ਜੇ.ਯੂ.ਪੀ.) ਦੀ ਐਗਜ਼ੇਕਟਿਵ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਪ੍ਰੈਸ ਗੈਲਰੀ ਚੋਂ ਹਟਾਣ ਦੇ ਇਸ ਗ਼ੈਰ ਡੇਮੋਕ੍ਰੇਟਿਕ ਕਦਮ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ |
Also Read
ਐਕਟਿਵ ਜਰਨਲਲਿਸਟਸ ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ ਤੱਗੜ ਅਤੇ ਜਰਨਲ ਸਕੱਤਰ ਕਿਰਨਦੀਪ ਕੌਰ ਔਲਖ ਨੇ ਸਪੀਕਰ ਕੁਲਤਾਰ ਸੰਧਵਾਂ ਦੇ ਫੈਸਲੇ ਨੂੰ ਗੈਰ ਜਮੂਹਰੀ ਅਤੇ ਪ੍ਰੈਸ ਦੀ ਅਜ਼ਾਦੀ ਦੇ ਵਿਰੁੱਧ ਦੱਸਿਆ ਹੈ। ਸਪੀਕਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਟ੍ਰਿਬਿਊਨ ਦੇ ਵਿਰੁੱਧ ਕੀਤੀ ਕਾਰਵਾਈ ਦਾ ਅਧਾਰ ਕੀ ਹੈ। ਯੂਨੀਅਨ ਨੇ ਕਿਹਾ ਕੇ ਸੰਵਿਧਾਨ ਦੀ ਧਾਰਾ 19(1)(a) ਤਹਿਤ ਹਰ ਨਾਗਰਿਕ ਨੂੰ ਬੋਲਣ ਅਤੇ ਆਪਣੇ ਆਪ ਨੂੰ ਵਿਅਕਤ ਕਰਨ ਦੀ ਅਜ਼ਾਦੀ ਹੈ, ਜਿਸ ‘ਚ ਪ੍ਰੈਸ ਵੀ ਕਵਰ ਹੁੰਦੀ ਹੈ।![]()

ਤੱਗੜ ਨੇ ਕਿਹਾ ਕੇ ਭਗਵੰਤ ਮਾਨ ਸਰਕਾਰ ਵਲੋਂ ਪੱਤਰਕਾਰਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਥਾਣਿਆਂ ਚ ਬੁਲਾ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ, ਜੌ ਕੇ ਨਿੰਦਣਯੋਗ ਹੈ। ਇਸੇ ਮਾਨਸਿਕਤਾ ਨਾਲ ਹੁਣ ਸਪੀਕਰ ਨੇ ਵੀ ਟ੍ਰਿਬਿਊਨ ਵਿਰੁੱਧ ਕਾਰਵਾਈ ਕੀਤੀ ਹੈ, ਜਿਸ ਦੀ ਯੂਨੀਅਨ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।
ਕਿਰਨਦੀਪ ਕੌਰ ਔਲਖ ਨੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਸੌਰਭ ਦੁੱਗਲ ਵੱਲੋਂ ਟ੍ਰਿਬਿਊਨ ਦੇ ਹੱਕ ਚ ਲਏ ਸਟੈਂਡ ਦੀ ਸ਼ਲਾਘਾ ਕੀਤੀ। ਦਸਿਆ ਗਿਆ ਹੈ ਕਿ ਏ.ਜੇ.ਯੂ.ਪੀ. ਦਾ ਇਕ ਡੇਲੇਗੇਸ਼ਨ ਛੇਤੀ ਹੀ ਮਾਨਯੋਗ ਸਪੀਕਰ ਸਧਵਾਂ ਨੂੰ ਮਿਲੇਗਾ |