ਗੁਰੂਆਂ ਦੀ ਧਰਤੀ ਤੋਂ ਬਦਲਾਵ ਦੀ ਪੁਕਾਰ, ਪੰਜਾਬ ਵਿੱਚ ਭਾਜਪਾ ਸਰਕਾਰ ਬਨਾਉਣ ਦਾ ਸੱਦਾ - News On Radar India
News around you

ਗੁਰੂਆਂ ਦੀ ਧਰਤੀ ਤੋਂ ਬਦਲਾਵ ਦੀ ਪੁਕਾਰ, ਪੰਜਾਬ ਵਿੱਚ ਭਾਜਪਾ ਸਰਕਾਰ ਬਨਾਉਣ ਦਾ ਸੱਦਾ

ਪੰਜਾਬ ਬਚਾਓ ਰੈਲੀ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸੱਦਾ-ਵਿਕਾਸ, ਸੁਰੱਖਿਆ ਅਤੇ ਸੁਸ਼ਾਸਨ ਦਾ ਸਮਾਂ; ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ

1

ਚੰਡੀਗੜ੍ਹ/ਅਮ੍ਰਿਤਸਰ : – ਹਰਿਆਣਾ ਦੇ ਮੁੱਖ ਮੰਤਰੀ  ਨਾਇਬ ਸਿੰਘ ਸੈਣੀ ਨੇ ਅਮ੍ਰਿਤਸਰ ਵਿੱਚ ਆਯੋਜਿਤ ਪੰਜਾਬ ਬਚਾਓ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਸਿਰਫ ਇੱਕ ਰਾਜ ਨਹੀਂ, ਸਗੋਂ ਭਾਰਤ ਦੀ ਆਤਮਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪਵਿਤਰ ਧਰਤੀ ਹੈ ਜਿੱਥੋਂ ਸ੍ਰੀ ਹਰਮੰਦਰ ਸਾਹਿਬ ਤੋਂ ਸਰਬਤ ਦਾ ਭਲਾ ਦਾ ਸਨੇਹਾ ਪੂਰੀ ਦੁਨਿਆ ਵਿੱਚ ਗਿਆ। ਇਹ ਉਹੀ ਧਰਤੀ ਹੈ ਜਿੱਥੇ ਜਲਿਆਂਵਾਲਾ ਬਾਗ ਦੀ ਮਿੱਟੀ ਅੱਜ ਵੀ ਸੁਤੰਤਰਤਾ ਸੰਗ੍ਰਾਮ ਦੇ ਬਲਿਦਾਨਾਂ ਦੀ ਗਵਾਈ ਦਿੰਦੀ ਹੈ। ਪੰਜਾਬ ਨੇ ਭਾਰਤ ਮਾਤਾ ਨੂੰ ਭਗਤ  ਸਿੰਘ, ਉਧਮ ਸਿੰਘ ਅਤੇ ਸੁਖਦੇਵ ਜਿਹੇ ਅਰਮ ਸਪੂਤ ਦਿੱਤੇ ਹਨ।

ਉਨ੍ਹਾਂ ਨੇ ਕਿਹਾ ਕਿ ਅਜਿਹੀ ਮਹਾਨ ਅਤੇ ਪਵਿਤਰ ਧਰਤੀ ‘ਤੇ ਪੰਜਾਬ ਬਚਾਓ ਦਾ ਨਾਰਾ ਲਗਾਉਣਾ ਦਰਦ ਵੀ ਦਿੰਦਾ ਹੈ ਅਤੇ ਸੰਕਲਪ ਨੂੰ ਮਜਬੂਤ ਵੀ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਆਤਮ-ਮੰਥਨ ਦੀ ਲੋੜ ਹੈ ਕੀ ਪੰਜਾਬ ਦਾ ਨੌਜੁਆਨ ਸੁਰੱਖਿਅਤ ਅਤੇ ਆਤਮਵਿਸ਼ਵਾਸ ਨਾਲ ਭਰੇ ਭਵਿੱਖ ਵੱਲ ਵੱਧ ਰਿਹਾ ਹੈ ਜਾਂ ਨਸ਼ੇ ਅਤੇ ਨਿਰਾਸ਼ਾ ਦੇ ਹਨੇਰੇ ਵਿੱਚ ਧਕੇਲਾ ਜਾ ਰਿਹ ਹੈ। ਕੀ ਕਿਸਾਨ ਸੰਤੋਖ ਦੀ ਸਾਂਹ ਲੈਅ ਪਾ ਰਿਹਾ ਹੈ ਜਾਂ ਕਰਜੇ ਦੇ ਬੋਝ ਥੱਲੇ ਦਬਿਆ ਹੈ ਕੀ ਵਿਆਪਾਰੀ ਨਿਡਰ ਹੋ ਕੇ ਵਿਆਪਾਰ ਕਰ ਰਿਹਾ ਹੈ ਜਾਂ  ਫਿਰੌਤੀ ਅਤੇ ਅਸੁਰੱਖਿਆ ਦੇ ਸਾਏ ਵਿੱਚ ਜੀ ਰਿਹਾ ਹੈ।

 ਮੁੱਖ ਮੰਤਰੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਸ਼ਕਾਂ ਤੱਕ ਕਾਂਗਰਸ ਸ਼ਾਸਨ ਵਿੱਚ ਭ੍ਰਿਸ਼ਟਾਚਾਰ ਅਤੇ ਢੀਲੀ ਪ੍ਰਸ਼ਾਸਨਿਕ ਵਿਵਸਥਾ ਨੇ ਪੰਜਾਬ ਨੂੰ ਕਮਜੋਰ ਕੀਤਾ। ਕਿਸਾਨਾਂ ਨੂੰ ਕਰਜ ਮਾਫੀ ਅਤੇ ਯੁਵਾਵਾਂ ਨੂੰ ਰੁਜਗਾਰ ਦੇ ਵਾਅਦੇ ਕੀਤੇ ਗਏ ਪਰ ਪੂਰੇ ਨਹੀਂ ਹੋਏ।

ਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਲੋਕਾਂ ਦੀ ਜਰੂਰਤਾਂ ਪੂਰੀ ਨਹੀਂ ਹੋਈ। ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਨਸ਼ਾ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ, ਨਾ ਹੀ ਯੁਵਾਵਾਂ ਨੂੰ ਵਿਆਪਕ ਪੱਧਰ ‘ਤੇ ਰੁਜਗਾਰ ਦੇ ਮੌਕੇ ਮਿਲੇ। ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਸ਼ਵੇਤ ਪੱਤਰ ਜਾਰੀ ਕਰ ਇਹ  ਦੱਸਣ ਦੀ ਮੰਗ ਕੀਤੀ ਕਿ ਪਿਛਲੇ ਸਾਲਾਂ ਵਿੱਚ ਕਿਨ੍ਹੇ ਯੁਵਾਵਾਂ ਨੂੰ ਸਥਾਈ ਰੁਜਗਾਰ ਦਿੱਤਾ ਗਿਆ ਅਤੇ ਨਸ਼ਾ ਤਸਕਰੀ ‘ਤੇ ਕੀ ਠੋਸ ਕਾਰਵਾਈ ਕੀਤੀ ਗਈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ 24 ਫਸਲਾਂ ‘ਤੇ ਐਮਐਸਪੀ ਦਿੱਤੀ ਜਾ ਰਹੀ ਹੈ। ਲਾਡੋ ਲਛਮੀ ਯੋਜਨਾ ਤਹਿਤ  2,100 ਰੁਪਏ ਦੀ ਸਹਾਇਤਾ ਲਈ ਬਜਟ ਵਿੱਚ 5,000 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਕੁਦਰਤੀ ਆਪਦਾ ਨਾਲ ਫਸਲ ਨੁਕਸਾਨ ਦੀ ਸਥਿਤੀ ਵਿੱਚ ਕਿਸਾਨਾਂ ਨੂੰ ਪੂਰਾ ਮੁਆਵਜਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿੱਚ ਜਿੱਥੇ 1139 ਕਰੋੜ ਰੁਪਏ ਸਬਸਿਡੀ ਵੱਜੋਂ ਦਿੱਤੇ ਗਏ ਉੱਥੇ ਹੀ ਭਾਜਪਾ ਦੀ ਡਬਲ ਇੰਜਨ ਦੀ ਸਰਕਾਰ ਨੇ 15 ਹਜ਼ਾਰ 500 ਕਰੋੜ ਰੁਪਏ ਕਿਸਾਨਾਂ  ਨੂੰ ਪ੍ਰਦਾਨ ਕੀਤੇ।

ਉਨ੍ਹਾਂ ਨੇ ਦੱਸਿਆ ਕਿ ਆਯੁਸ਼ਮਾਨ/ਚਿਰਾਯੁ ਯੋਜਨਾ ਤਹਿਤ ਹਰਿਆਣਾ ਵਿੱਚ ਪ੍ਰਤੀ ਪਰਿਵਾਰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਾਇਆ ਜਾ ਰਿਹਾ ਹੈ ਜਿਸ ਨਾਲ ਲੱਖਾਂ ਲਾਭਾਰਥਿਆਂ ਨੂੰ ਫਾਇਦਾ ਮਿਲਿਆ ਹੈ। ਇਸ ਯੋਜਨਾ ਤਹਿਤ 4500 ਕਰੋੜ ਰੁਪਏ ਦੀ ਰਕਮ ਵੀ ਇਲਾਜ ਵੱਜੋਂ ਖਰਚ ਕੀਤੀ ਗਈ ਹੈ।

ਹਰਿਆਣਾ ਵਿੱਚ ਬੁਢਾਪਾ ਸਨਮਾਨ ਭੱਤੇ ਵੱਜੁੋਂ 3,200 ਰੁਪਏ ਹਰ ਮਹੀਨੇ ਪੇਂਸ਼ਨ ਦਿੱਤੀ ਜਾ ਰਹੀ ਹੈ। ਜਦੋਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 1,500 ਰੁਪਏ ਤੋਂ ਵਧਾ ਕੇ 2,500 ਰੁਪਏ ਕਰਨ ਦੀ ਗੱਲ ਕਹੀ ਜੋ ਕਿ ਅੱਜ ਤੱਕ ਪੂਰੀ ਨਹੀਂ ਕੀਤੀ ਗਈ।

ਮੁੱਖ ਮੰਤਰੀ ਨੇ ਕਿਹਾ ਕਿ ਸਾਲ 2027 ਦੇ ਵਿਧਾਨਸਭਾ ਚੌਣਾਂ ਵਿੱਚ ਪੰਜਾਬ ਦੀ ਜਨਤਾ ਵਿਕਾਸ, ਸੁਸ਼ਾਸਨ ਅਤੇ ਸੁਰੱਖਿਆ ਲਈ ਭਾਜਪਾ ਨੂੰ ਮੌਕਾ ਦੇਵੇ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ  ਦੇ ਸੰਕਲਪ ਵਿੱਚ ਪੰਜਾਬ ਦੀ ਨਿਰਣਾਇਕ ਭੂਮਿਕਾ ਹੋਵੇਗੀ। ਨਾਲ ਹੀ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਭਾਜਪਾ ਸਰਕਾਰ ਬਨਣ ‘ਤੇ ਪੰਜਾਬ ਵਿੱਚ ਅਪਰਾਧਾਂ ‘ਤੇ ਪ੍ਰਭਾਵੀ ਰੋਕ ਲਗਾਈ ਜਾਵੇਗੀ।

ਇਸ ਮੌਕੇ ‘ਤੇ ਸ਼ਵੇਤ ਮਲਿਕ, ਪੋ੍ਰਗਰਾਮ ਸੰਯੋਜਕ ਸਾਹਿਬ ਸਿੰਘ ਮੁੱਛਲ, ਰਘੁਬੀਰ ਸਿੰਘ ਛਿੰਦਾ, ਸਾਬਕਾ ਵਿਧਾਇਕ ਬਿਸ਼ਨ ਸੈਣੀ ਸਮੇਤ ਹੋਰ ਪਦਾਧਿਕਾਰੀ ਅਤੇ ਮਾਣਯੋਗ ਨਾਗਰਿਕ ਮੌਜ਼ੂਦ ਰਹੇ।                                                                                                 (ਹਰਿਆਣਾ ਡੀ ਪੀ ਆਰ ਦੇ ਇਨਪੁਟ ਨਾਲ)

You might also like

Leave A Reply

Your email address will not be published.

Join WhatsApp Group