ਸੰਗਰੂਰ ਦਾ ਕਿਸਾਨ ਬਣਿਆ ਉਘਾ ਨਿਰਯਾਤਕ, 14 ਮੀਟ੍ਰਿਕ ਟਨ ਰੈਡੀ-ਟੂ-ਕੁਕ ਮਿਲਟਸ ਆਸਟ੍ਰੇਲੀਆ ਭੇਜਿਆ - News On Radar India
News around you

ਸੰਗਰੂਰ ਦਾ ਕਿਸਾਨ ਬਣਿਆ ਉਘਾ ਨਿਰਯਾਤਕ, 14 ਮੀਟ੍ਰਿਕ ਟਨ ਰੈਡੀ-ਟੂ-ਕੁਕ ਮਿਲਟਸ ਆਸਟ੍ਰੇਲੀਆ ਭੇਜਿਆ

ਏਪੀਡਾ (APEDA) ਨੇ ਲਗਭਗ 500 ਸਟਾਰਟਅੱਪਸ ਨੂੰ ਮਿਲਟਸ ਅਧਾਰਿਤ ਵੈਲਿਊ ਐਡਿਡ ਉਤਪਾਦਾਂ ਦੀ ਮਾਰਕੀਟ ਅਤੇ ਨਿਰਯਾਤ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ

569

ਸੰਗਰੂਰ: (ਪੰਜਾਬ):   ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਡਾ-APEDA) ਨੇ ਮਿਲਟਸ ਅਧਾਰਿਤ ਵੈਲਿਊ ਐਡਿਡ ਉਤਪਾਦਾਂ ਦੀ ਮਾਰਕੀਟਿੰਗ ਅਤੇ ਨਿਰਯਾਤ ਵਿੱਚ ਲਗਭਗ 500 ਸਟਾਰਟਅੱਪਸ ਨੂੰ ਸੁਵਿਧਾ ਪ੍ਰਦਾਨ ਕੀਤੀ ਹੈ। ਸੰਗਰੂਰ ਦੇ ਇੱਕ ਕਿਸਾਨ ਸ਼੍ਰੀ ਦਿਲਪ੍ਰੀਤ ਸਿੰਘ ਬਰਾਮਦਕਾਰ ਬਣ ਗਏ ਹਨ, ਉਨ੍ਹਾਂ ਨੇ 45,803 ਅਮਰੀਕੀ ਡਾਲਰ ਦੀ ਕੀਮਤ ਦੇ 14.3 ਮੀਟ੍ਰਿਕ ਟਨ ਮੋਟੇ ਅਨਾਜ ਦੀ ਪਹਿਲੀ ਖੇਪ ਬਰਾਮਦ ਕੀਤੀ। ਏਪੀਡਾ ਦੇ ਚੇਅਰਮੈਨ,  ਅਭਿਸ਼ੇਕ ਦੇਵ ਨੇ ਖੇਪ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਖੇਪ ਵਿੱਚ ਕੋਡੋ ਮਿਲਟ, ਫੌਕਸਟੇਲ ਮਿਲਟ, ਲਿਟਲ ਮਿਲਟ, ਬਰਾਊਨਟੌਪ ਮਿਲਟ ਅਤੇ ਬਾਰਨਯਾਰਡ ਮਿਲਟ ਤੋਂ ਬਣੇ ਰੈਡੀ-ਟੂ-ਕੁਕ ਮਿਲਟਸ ਸ਼ਾਮਲ ਹਨ। ਇਸ ਤੋਂ ਇਲਾਵਾ, ਰਾਗੀ, ਜਵਾਰ, ਬਾਜਰਾ, ਫੌਕਸਟੇਲ, ਕੋਡੋ, ਬਰਨਯਾਰਡ, ਬਰਾਊਨਟੌਪ, ਲਿਟਲ ਅਤੇ ਪ੍ਰੋਸੋ ਮੋਟੇ ਅਨਾਜ ਤੋਂ ਤਿਆਰ ਆਟਾ ਵੀ ਇਸ ਵਿਲੱਖਣ ਨਿਰਯਾਤ ਖੇਪ ਵਿੱਚ ਸ਼ਾਮਲ ਹੈ।

ਸਿਡਨੀ ਸਥਿਤ ਆਯਾਤਕ  ਜਸਵੀਰ ਸਿੰਘ ਨੇ ਵੀ ਵਰਚੁਅਲ ਫਲੈਗ-ਆਵੑ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਇਸ ਸਹਿਯੋਗ ਦੀ ਸੁਵਿਧਾ ਲਈ ਏਪੀਡਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹ ਮਿਲਟਸ ਵਿੱਚ ਵਪਾਰਕ ਮੌਕਿਆਂ ਨੂੰ ਹੋਰ ਵਧਾਉਣ ਲਈ ਆਸ਼ਾਵਾਦੀ ਹਨ। ਉਨ੍ਹਾਂ ਭਵਿੱਖ ਵਿੱਚ ਅਜਿਹੀਆਂ ਹੋਰ ਖੇਪਾਂ ਦੀ ਦਰਾਮਦ ਜਾਰੀ ਰੱਖਣ ਦਾ ਭਰੋਸਾ ਦਿੱਤਾ। ਕਿਸਾਨ ਕੋਲ ਐਂਡ ਟੂ ਐਂਡ ਪੂਰਾ ਵੈਲਿਊ ਚੇਨ ਕੰਟਰੋਲ ਹੈ ਜੋ ਖਰੀਦਦਾਰਾਂ ਨੂੰ ਲੋੜੀਂਦਾ ਹੈ। ਉਹ ਆਪਣੇ ਖੇਤਾਂ ਵਿੱਚ ਮਿਲਟਸ ਉਗਾਉਂਦੇ ਹਨ, ਮੁੱਢਲੀ ਅਤੇ ਸੈਕੰਡਰੀ ਪ੍ਰੋਸੈਸਿੰਗ ਉਨ੍ਹਾਂ ਦੀ ਆਪਣੀ ਯੂਨਿਟ ਵਿੱਚ ਕੀਤੀ ਜਾਂਦੀ ਹੈ ਜਿਸ ਵਿੱਚ ਅੰਤਰਰਾਸ਼ਟਰੀ ਗੁਣਵੱਤਾ ਦੀ ਪੈਕਿੰਗ ਵੀ ਸ਼ਾਮਲ ਹੈ।

ਇਹ ਸਫ਼ਲਤਾ ਦੀ ਕਹਾਣੀ ਇਸ ਗੱਲ ਦੀ ਇੱਕ ਉਦਾਹਰਣ ਹੈ ਕਿ ਖੇਤੀ ਸੈਕਟਰ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ, ਜਿਸ ਵਿੱਚ ਸ਼੍ਰੀ ਦਿਲਪ੍ਰੀਤ ਜਿਹੇ ਕਿਸਾਨ ਖੇਤੀ ਨਿਰਯਾਤ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਇਹ ਅੰਤਰਰਾਸ਼ਟਰੀ ਮੰਡੀਆਂ ਤੱਕ ਪਹੁੰਚਣ ਲਈ ਸਥਾਨਕ ਕਿਸਾਨਾਂ ਦੇ ਸਸ਼ਕਤੀਕਰਨ ਦਾ ਪ੍ਰਤੀਕ ਹੈ।

2021-22 ਵਿੱਚ ਮਿਲਟਸ ਦਾ ਨਿਰਯਾਤ 62.95 ਮਿਲੀਅਨ ਡਾਲਰ ਤੋਂ ਵੱਧ ਕੇ 2022-23 ਵਿੱਚ 75.45 ਮਿਲੀਅਨ ਡਾਲਰ ਅਤੇ ਅਪ੍ਰੈਲ-ਨਵੰਬਰ 2023 ਤੱਕ 45.46 ਮਿਲੀਅਨ ਡਾਲਰ ਦੇ ਮੌਜੂਦਾ ਨਿਰਯਾਤ ਦੇ ਨਾਲ ਆਲਮੀ ਬਜ਼ਾਰ ਵਿੱਚ ਮਿਲਟਸ ਨੂੰ ਲੋਕਪ੍ਰਿਅਤਾ ਹਾਸਲ ਹੋ ਰਹੀ ਹੈ। ਪਿਛਲੇ ਸਾਲ ਦੀ ਇਸੇ ਅਵਧੀ ਦੇ ਮੁਕਾਬਲੇ 12.4% ਦਾ ਵਾਧਾ ਦਰਜ ਕਰਦੇ ਹੋਏ ਵੈਲਿਊ ਐਡਿਡ ਮਿਲਟਸ ਉਤਪਾਦਾਂ ਸਮੇਤ ਹੋਰ ਅਨਾਜ ਦੇ ਨਿਰਯਾਤ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। (inputs from PIB Chandigarh)

You might also like

Comments are closed.