News around you

ਪਰੀਖਿਆ ਦੇ ਦੌਰਾਨ ਬੱਚਿਆਂ ਦੇ ਤਣਾਅ ਨੂੰ ਪ੍ਰਬੰਧਿਤ ਕਰਨ ਦੇ ਲਈ ਮਾਤਾ-ਪਿਤਾ ਦੇ ਸਮਰਥਨ ਦਾ ਮਹੱਤਵ

ਇੱਕ ਵਿਦਿਆਰਥੀ ਦੇ ਜੀਵਨ ਵਿੱਚ ਤਣਾਅ, ਡਰ ਅਤੇ ਉਮੀਦਾਂ ਦੇ ਕਾਰਨ ਅਤੇ ਨਿਦਾਨ ਬਾਰੇ ਡਾ. ਰਾਜਕੁਮਾਰ ਰੰਜਨ ਸਿੰਘ, (ਵਿਦੇਸ਼ ਅਤੇ ਸਿੱਖਿਆ ਰਾਜ ਮੰਤਰੀ) ਦਾ ਲੇਖ

336

 ਅੱਜ ਦੀ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ, ਜਿੱਥੇ ਵਿਦਿਆਰਥੀਆਂ ਨੂੰ ਆਪਣੇ ਵਿੱਦਿਅਕ ਜੀਵਨ ਦੇ ਹਰ ਪਹਿਲੂ ਵਿੱਚ ਮੁਕਾਬਲਾ ਕਰਨਾ ਹੁੰਦਾ ਹੈ, ਵਿੱਦਿਅਕ ਤਣਾਅ ਮਾਤਾ-ਪਿਤਾ ਅਤੇ ਵਿਦਿਆਰਥੀਆਂ ਦੇ ਲਈ ਚਿੰਤਾਜਨਕ ਹੋ ਸਕਦਾ ਹੈ। ਪਰੀਖਿਆ ਦਾ ਤਣਾਅ ਅਪ੍ਰਿਯ ਮਨੋਵਿਗਿਆਨਿਕ ਸਥਿਤੀਆਂ ਨੂੰ ਜਨਮ ਦਿੰਦਾ ਹੈ, ਜੋ ਮਾਤਾ-ਪਿਤਾ, ਅਧਿਆਪਕਾਂ, ਸਾਥੀਆਂ ਅਤੇ ਪਰਿਵਾਰ ਦੇ ਮੈਂਬਰਾਂ ਦੀਆਂ ਵਿੱਦਿਅਕ ਉਮੀਦਾਂ ਦੇ ਨਾਲ-ਨਾਲ ਵਿੱਦਿਅਕ ਉਪਲਬਧੀ ਅਤੇ ਮੌਜੂਦਾ ਪਰੀਖਿਆ ਪ੍ਰਣਾਲੀ ਦੇ ਦਬਾਅ ਦੇ ਕਾਰਨ ਉਤਪੰਨ ਹੁੰਦੀਆਂ ਹਨ।

ਪਰੀਖਿਆ ਦਾ ਤਣਾਅ ਪਰੀਖਿਆ ਦੇ ਦਬਾਅ ਦੇ ਕਾਰਨ ਚਿੰਤਾ ਵਧਾ ਸਕਦਾ ਹੈ, ਜੋ ਪਰੀਖਿਆ ਤੋਂ ਪਹਿਲਾਂ, ਪਰੀਖਿਆ ਦੇ ਦੌਰਾਨ ਅਤੇ ਬਾਅਦ ਵਿੱਚ ਵਿਦਿਆਰਥੀ ਨੂੰ ਪ੍ਰਭਾਵਿਤ ਕਰਦਾ ਹੈ। ਇਹ ਇੱਕ ਮਹੱਤਵਪੂਰਨ ਮੁੱਦਾ ਹੈ, ਜਿਸ ਨਾਲ ਵਿਦਿਆਰਥੀ ਆਪਣੇ ਪੂਰੇ ਵਿੱਦਿਅਕ ਜੀਵਨ ਵਿੱਚ ਨਿਪਟਦੇ ਹਨ। ਪਰੀਖਿਆ ਦਾ ਤਣਾਅ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਮਹੱਤਵਪੂਰਨ ਪ੍ਰਭਾਵ ਪਾ ਸਕਦਾ ਹੈ,ਜਿਸ ਨਾਲ ਵਿੱਦਿਅਕ ਅਸਫ਼ਲਤਾ ਜਾਂ ਇੱਥੋਂ ਤੱਕ ਕਿ ਅਜਿਹੀ ਅਸਫ਼ਲਤਾ ਦੀ ਸੰਭਾਵਨਾ ਬਾਰੇ ਜਾਗਰੂਕਤਾ ਨਾਲ ਜੁੜੀ ਕੁਝ ਅਨੁਮਾਨਿਤ ਨਿਰਾਸ਼ਾ ਦੇ ਕਾਰਨ ਚਿੰਤਾ, ਡਿਪ੍ਰੈਸ਼ਨ ਅਤੇ ਹੋਰ ਭਾਵਨਾਤਮਕ ਸਮੱਸਿਆਵਾਂ ਹੋ ਸਕਦੀਆਂ ਹਨ।

ਇੱਕ ਵਿਦਿਆਰਥੀ ਦੇ ਜੀਵਨ ਵਿੱਚ ਤਣਾਅ ਦੇ ਕਈ ਕਾਰਨ ਜਿਵੇਂ ਬਹੁਤ ਅਧਿਕ ਕੰਮ, ਹੋਰ ਵਿਦਿਆਰਥੀਆਂ ਦੇ ਨਾਲ ਮੁਕਾਬਲੇਬਾਜ਼ੀ, ਅਸਫ਼ਲਤਾ, ਖਰਾਬ ਰਿਸ਼ਤੇ, ਪੜ੍ਹਾਈ, ਪਰੀਖਿਆ, ਭਵਿੱਖ ਦੀਆਂ ਯੋਜਨਾਵਾਂ ਦਾ ਲਗਾਤਾਰ ਦਬਾਅ ਆਦਿ ਹੁੰਦੇ ਹਨ। ਖਾਸ ਤੌਰ‘ਤੇ ,ਪਰੀਖਿਆ ਦੇ ਸਮੇਂ ਵਿੱਚ ਕੁਝ ਕਾਰਨ ਹਨ ਜੋ ਤਣਾਅ ਪੈਦਾ ਕਰ ਸਕਦੇ ਹਨ। ਵਿਦਿਆਰਥੀਆਂ ਵਿੱਚ ਪਰੀਖਿਆ ਦੇ ਤਣਾਅ ਨੂੰ ਵਧਾਉਣ ਵਿੱਚ ਯੋਗਦਾਨ ਕਰੋ। ਉਹ ਇਸ ਪ੍ਰਕਾਰ ਹਨ:
1. ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ: ਕੁਝ ਬੱਚੇ ਘੱਟ ਪੜ੍ਹਾਈ ਜਾਂ ਪਰਿਵਾਰਿਕ ਦਬਾਅ ਦੇ ਕਾਰਨ ਪਰੀਖਿਆਵਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਝੱਲਦੇ ਸਮੇਂ ਤਣਾਅ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ।

2. ਅਸਫ਼ਲ ਹੋਣ ਦਾ ਡਰ: ਅਜਿਹੇ ਬਹੁਤ ਸਾਰੇ ਵਿਦਿਆਰਥੀ ਹਨ, ਜੋ ਪਰੀਖਿਆ ਵਿੱਚ ਅਸਫ਼ਲ ਹੋਣ ਨੂੰ ਲੈ ਕੇ ਚਿੰਤਿਤ ਰਹਿੰਦੇ ਹਨ, ਜਿਸ ਨਾਲ ਉਹ ਤਣਾਅਗ੍ਰਸਤ ਅਤੇ ਚਿੰਤਾ ਮਹਿਸੂਸ ਕਰ ਸਕਦੇ ਹਨ। ਇਹ ਡਰ ਉਨ੍ਹਾਂ ਵਿਦਿਆਰਥੀਆਂ ਦੇ ਲਈ ਖਾਸ ਤੌਰ ‘ਤੇ ਜ਼ਿਆਦਾ ਹੋ ਸਕਦਾ ਹੈ ਜੋ ਕਿਸੇ ਖਾਸ ਵਿਸ਼ੇ ਨਾਲ ਜੂਝਦੇ ਹਨ ਜਾਂ ਜਿਨ੍ਹਾਂ ਨੇ ਪਹਿਲਾਂ ਪਰੀਖਿਆਵਾਂ ਵਿੱਚ ਸਮੱਸਿਆਵਾਂ ਦਾ ਅਨੁਭਵ ਕੀਤਾ ਹੈ।

3. ਤਿਆਰੀਆਂ ਦੀ ਕਮੀ: ਜੋ ਵਿਦਿਆਰਥੀ ਪਰੀਖਿਆ ਦੇ ਲਈ ਚੰਗੀ ਤਰ੍ਹਾਂ ਨਾਲ ਸੁਸਜਿਤ/ਤਿਆਰ ਨਹੀਂ ਹਨ, ਉਹ ਤਣਾਅ ਅਤੇ ਦਬਾਅ ਦਾ ਅਨੁਭਵ ਕਰ ਸਕਦੇ ਹਨ। ਇਹ ਸਮੱਗਰੀ ਦੀ ਸਮਝ ਦੀ ਕਮੀ,ਅਧਿਐਨ ਦੇ ਸਮੇਂ ਦੀ ਕਮੀ ਜਾਂ ਹੋਰ ਕਾਰਕਾਂ ਦੇ ਕਾਰਨ ਹੋ ਸਕਦਾ ਹੈ।

4.ਸਮੇਂ ਦੀ ਕਮੀ: ਪਰੀਖਿਆਵਾਂ ਵਿੱਚ ਅਕਸਰ ਸਮਾਂ ਸੀਮਿਤ ਹੁੰਦਾ ਹੈ, ਜੋ ਉਨ੍ਹਾਂ ਵਿਦਿਆਰਥੀਆਂ ਦੇ ਲਈ ਅਪ੍ਰਿਯ ਹੋ ਸਕਦਾ ਹੈ ਜੋ ਤਣਾਅ ਵਿੱਚ ਕੰਮ ਕਰਨ ਦੇ ਆਦੀ ਨਹੀਂ ਹਨ।
ਅਸਲ ਵਿੱਚ, ਵਿਦਿਆਰਥੀ ਆਪਣੀ ਸਫ਼ਲਤਾ ਦੀਆਂ ਉਮੀਦਾਂ, ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦੀਆਂ ਉਮੀਦਾਂ ਦੇ ਕਾਰਨ ਵਿੱਦਿਅਕ ਤਣਾਅ ਦਾ ਅਨੁਭਵ ਕਰਦੇ ਹਨ। ਇਹ ਸਪਸ਼ਟ ਹੈ ਕਿ ਮਾਤਾ-ਪਿਤਾ ਦੀਆਂ ਆਪਣੇ ਬੱਚਿਆਂ ਤੋਂ ਉਮੀਦਾਂ ਪਰੀਖਿਆਵਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਪਾਉਂਦੇ ਹਨ। ਹਾਲਾਂਕਿ, ਇਹ ਸੁਝਾਅ ਦਿੱਤਾ ਗਿਆ ਹੈ ਕਿ ਪਰੀਖਿਆ ਦੇ ਤਣਾਅ ਦੀ ਕੁਝ ਮਾਤਰਾ ਨੂੰ ਸਰਗਰਮ ਅਤੇ ਪ੍ਰਭਾਵੀ ਮੰਨਿਆ ਜਾ ਸਕਦਾ ਹੈ, ਜਿਸ ਨਾਲ ਬੱਚਿਆਂ ਵਿੱਚ ਪਰੀਖਿਆ ਤੋਂ ਪਹਿਲਾਂ ਸਾਵਧਾਨੀ ਅਤੇ ਚੌਕੰਨਾ ਵਿਵਹਾਰ ਹੋ ਸਕਦਾ ਹੈ। ਲੇਕਿਨ, ਪਰੀਖਿਆ ਦੇ ਦੌਰਾਨ ਬੱਚਿਆਂ ਤੋਂ ਵਧੇਰੇ ਉਮੀਦਾਂ ਰੱਖਣਾ ਪਰੀਖਿਆ ਦੇ ਤਣਾਅ/ਦਬਾਅ ਅਤੇ ਖਰਾਬ ਪ੍ਰਦਰਸ਼ਨ ਦਾ ਅਧਾਰ ਬਣ ਸਕਦਾ ਹੈ।

ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂ ਦੇ ਬੋਧਾਤਮਕ, ਵਿਵਹਾਰਿਕ, ਭਾਵਨਾਤਮਕ ਅਤੇ ਸਮਾਜਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਆਪਣੀ ਭੂਮਿਕਾ ਵਿੱਚ, ਮਾਤਾ-ਪਿਤਾ ਬੱਚਿਆਂ ਨੂੰ ਸੱਭਿਆਚਾਰਕ ਅਤੇ ਸਮਾਜਿਕ ਮਾਪਦੰਡਾਂ ਅਤੇ ਕਦਰਾਂ-ਕੀਮਤਾਂ ਦਾ ਸਮਾਜੀਕਰਣ ਪ੍ਰਦਾਨ ਕਰਦੇ ਹਨ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਭਵਿੱਖ ਦੇ ਲਈ ਤਿਆਰ ਕਰਨਾ ਹੈ।

ਬੱਚਿਆਂ ਤੇ ਵਿੱਦਿਅਕ ਆਕਾਂਖਿਆਵਾਂ/ਇੱਛਾਵਾਂ ਦੇ ਸਕਾਰਾਤਮਕ ਜਾਂ ਨਕਾਰਾਤਮਕ ਪ੍ਰਭਾਵ ਦਾ ਮਾਰਗਦਰਸ਼ਨ ਅਤੇ ਪ੍ਰਬੰਧਨ ਕਰਨ ਵਿੱਚ ਮਾਤਾ-ਪਿਤਾ ਦੀ ਵੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਮਾਤਾ-ਪਿਤਾ ਪਰੀਖਿਆ ਦੇ ਤਣਾਅ ਦੇ ਕੁਝ ਸਰੀਰਕ, ਸਮਾਜਿਕ, ਵਿਵਹਾਰਿਕ ਅਤੇ ਮਨੋਵਿਗਿਆਨਿਕ ਲੱਛਣਾਂ ਨੂੰ ਪਹਿਚਾਣ ਕੇ ਆਪਣੇ ਬੱਚਿਆਂ ਨੂੰ ਪਰੀਖਿਆ ਦੇ ਦਬਾਅ ਨਾਲ ਨਜਿੱਠਣ ਵਿੱਚ ਮਦਦ ਕਰ ਸਕਦੇ ਹਨ।

ਬੱਚਿਆਂ ਵਿੱਚ ਪਰੀਖਿਆ ਦੇ ਤਣਾਅ ਦੇ ਲੱਛਣਾਂ ਨੂੰ ਪਹਿਚਾਣਨਾ
ਇਹ ਸੰਭਵ ਹੈ ਕਿ ਯੁਵਾ ਲੋਕ ਪਰੀਖਿਆ ਦੇ ਦਬਾਅ ਅਤੇ ਤਣਾਅ ‘ਤੇ ਚਰਚਾ ਕਰਨ ਵਿੱਚ ਸਹਿਜ ਮਹਿਸੂਸ ਨਹੀਂ ਕਰਨਗੇ, ਲੇਕਿਨ ਮਾਤਾ-ਪਿਤਾ ਆਪਣੇ ਬੱਚਿਆਂ ਵਿੱਚ ਤਣਾਅ ਦੇ ਕਿਸੇ ਵੀ ਲੱਛਣ ਨੂੰ ਦੇਖ ਸਕਦੇ ਹਨ ਅਤੇ ਉਨ੍ਹਾਂ ਨਾਲ ਇਸ ਬਾਰੇ ਗੱਲ ਕਰ ਸਕਦੇ ਹਨ। ਵਿੱਦਿਅਕ ਅਤੇ ਅਕਾਦਮਿਕ ਦਬਾਅ ਦਾ ਪਤਾ ਲਗਾਉਣਾ ਕਦੇ-ਕਦੇ ਮੁਸ਼ਕਿਲ ਹੋ ਸਕਦਾ ਹੈ, ਖਾਸ ਤੌਰ ਤੇ ਵਧੇਰੇ ਪਰਿਪੱਕ ਬੱਚਿਆਂ ਵਿੱਚ ਜੋ ਦਬਾਅ ਮਹਿਸੂਸ ਨਹੀਂ ਕਰਦੇ ਹਨ ਜਾਂ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਦੀ ਸਮਰੱਥਾ ਵਿੱਚ ਕਮੀ ਰੱਖਦੇ ਹਨ।

ਤਣਾਅ ਦੇ ਕੁਝ ਸਭ ਤੋਂ ਆਮ ਲੱਛਣ ਹਨ, ਜੋ ਬੱਚਿਆਂ ਵਿੱਚ ਸਰੀਰਕ (ਜਿਵੇਂ ਸਿਰਦਰਦ, ਦੰਦ ਪੀਸਨਾ, ਹਾਈ ਬਲੱਡ ਪ੍ਰੈਸ਼ਰ, ਬਦਹਜ਼ਮੀ, ਥਕਾਵਟ, ਅਨਿਦ੍ਰਾ), ਮਨੋਵਿਗਿਆਨਿਕ (ਜਿਵੇਂ ਚਿੰਤਾ, ਚਿੜਚਿੜਾਪਨ, ਰੱਖਿਆਤਮਕਤਾ, ਗੁੱਸਾ, ਮਨੋਦਸ਼ਾ ਉਤਾਰ-ਚੜ੍ਹਾਅ,ਡਿਪ੍ਰੈਸ਼ਨ ਅਸਹਿਜਤਾ, ਨਿਰਾਸ਼ਾ) ਅਤੇ ਵਿਵਹਾਰ ਸਬੰਧੀ ਲੱਛਣ ( ਉਦਾਹਰਣ ਦੇ ਲਈ, ਜ਼ਿਆਦਾ ਖਾਣਾ, ਭੁੱਖ ਨਾ ਲਗਣਾ, ਟਾਲਮਟੋਲ ਕਰਨਾ, ਵਾਪਸੀ/ ਅਲਗਾਵ (ਅਲੱਗ ਰਹਿਣਾ), ਖਰਾਬ ਵਿਅਕਤੀਗਤ ਸਵੱਛਤਾ) ਰਾਹੀਂ ਦੇਖੇ ਜਾ ਸਕਦੇ ਹਨ।
ਬੱਚਿਆਂ ਵਿੱਚ ਪਰੀਖਿਆ ਦੇ ਤਣਾਅ ਜਾਂ ਦਬਾਅ ਦੇ ਪ੍ਰਬੰਧਨ ਵਿੱਚ ਮਾਤਾ-ਪਿਤਾ ਦੀ ਭੂਮਿਕਾ
ਜੇਕਰ ਬੱਚਾ ਪਰੀਖਿਆ ਦੇ ਤਣਾਅ ਨਾਲ ਜੂਝ ਰਿਹਾ ਹੈ, ਤਾਂ ਮਾਤਾ-ਪਿਤਾ ਦੇ ਰੂਪ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਜੋ ਉਹ ਕਰ ਸਕਦਾ ਹੈ, ਉਹ ਹੈ ਜਿੰਨਾ ਸੰਭਵ ਹੋਵੇ ਉੰਨਾ ਸਮਝਦਾਰ ਅਤੇ ਸਹਾਇਕ ਹੋਣਾ। ਉਨ੍ਹਾਂ ਨਾਲ ਸੰਵਾਦ ਕਰਨਾ ਅਤੇ ਯਾਦ ਦਿਵਾਉਣਾ ਸੁਨਿਸ਼ਚਿਤ ਕਰਨ ਕਿ ਉਨ੍ਹਾਂ ਦੇ ਜੀਵਨ ਵਿੱਚ ਹੋਰ ਵੀ ਮਹੱਤਵਪੂਰਨ ਚੀਜ਼ਾਂ ਹਨ ਅਤੇ ਇਹ ਪਰੀਖਿਆਵਾਂ ਵੱਡੀ ਤਸਵੀਰ ਦਾ ਸਿਰਫ਼ ਇੱਕ ਹਿੱਸਾ ਹਨ। ਉਨ੍ਹਾਂ ਨੂੰ ਦੱਸੋ ਕਿ ਤੁਸੀਂ ਹਮੇਸ਼ਾ ਉਨ੍ਹਾਂ ਦੇ ਲਈ ਮੌਜੂਦ ਰਹੋਗੇ ਅਤੇ ਜਦਕਿ ਤੁਸੀਂ ਸੁਭਾਵਿਕ ਰੂਪ ਨਾਲ ਚਾਹੋਗੇ ਕਿ ਉਹ ਚੰਗਾ ਪ੍ਰਦਰਸ਼ਨ ਕਰਨ, ਲੇਕਿਨ ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਦੋਸ਼ ਨਹੀਂ ਦੇਵੋਗੇ।

• ਪਰੀਖਿਆ ਤੋਂ ਪਹਿਲਾਂ ਅਤੇ ਪਰੀਖਿਆ ਦੇ ਦੌਰਾਨ ਬੱਚੇ ਦੇ ਵਿਵਹਾਰ ਅਤੇ ਭਾਵਨਾਵਾਂ ਦੇ ਪ੍ਰਤੀ ਸਚੇਤ ਰਹੋ।

ਆਪਣੇ ਬੱਚੇ ਦੇ ਨਾਲ ਆਪਣਾ ਵਿਸ਼ਵਾਸ ਬਣਾਓ।

ਸੰਚਾਰ ਕਰੋ ਕਿ ਮਾਤਾ-ਪਿਤਾ ਆਪਣੇ ਬੱਚਿਆਂ ਦੇ ਪ੍ਰਤੀ ਬਿਨਾ ਸ਼ਰਤ ਸਕਾਰਾਤਮਕ ਸਨਮਾਨ ਰੱਖਦੇ ਹਨ।

ਜਦੋਂ ਉਹ ਅਭਿਭੂਤ/ ਹਾਵੀ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਤੁਹਾਨੂੰ ਦੱਸਣ ਦੇ ਲਈ ਪ੍ਰੋਤਸਾਹਿਤ ਕਰੋ।
ਸਿਹਤ ਅਤੇ ਵਿਵਿਧ ਰਿਸ਼ਤਿਆਂ ਨੂੰ ਪ੍ਰੇਰਿਤ ਕਰੋ।
ਉਤਸਾਹਪੂਰਣ ਸਰੀਰਕ ਗਤੀਵਿਧੀ, ਚੰਗਾ ਪੋਸ਼ਣ ਅਤੇ ਆਰਾਮ।

ਆਪਣੇ ਬੱਚੇ ਨੂੰ ਕਠਿਨ ਸਮੇਂ ਤੋਂ ਨਿਕਲਣ ਦੀ ਉਸ ਦੀ ਸਮਰੱਥਾ ਦੀ ਯਾਦ ਦਿਵਾਓ, ਖਾਸ ਤੌਰ ‘ਤੇ ਪਰਿਵਾਰ ਅਤੇ ਦੋਸਤਾਂ ਦੇ ਪਿਆਰ ਅਤੇ ਸਮਰਥਨ ਨਾਲ।

ਉਪਯੁਕਤ ਸਹਿ-ਪਾਠਕ੍ਰਮ ਸਬੰਧੀ ਅਭਿਆਸ ਚੁਣਨ ਵਿੱਚ ਆਪਣੇ ਬੱਚੇ ਦੀ ਸਹਾਇਤਾ ਕਰੋ।
ਜੇਕਰ ਤੁਹਾਡਾ ਬੱਚਾ ਕਿਸੇ ਚੁਣੌਤੀਪੂਰਨ ਪੇਪਰ ਦਾ ਸਾਹਮਣਾ ਕਰਨ ਜਾ ਰਿਹਾ ਹੈ ਜਾਂ ਪਹਿਲਾਂ ਹੀ ਇਸ ਦਾ ਸਾਹਮਣਾ ਕਰ ਚੁੱਕਿਆ ਹੈ, ਤਾਂ ਉਸ ਦਾ ਸਵੈ-ਭਰੋਸੇ ਨੂੰ ਵਧਾਉਣਾ ਨਾ ਭੁੱਲੋ।

ਇੱਕ ਚੰਗਾ ਸਰੋਤਾ ਬਣੋ ਅਤੇ ਸਕਾਰਾਤਮਕ ਵਿਚਾਰਾਂ ਦੇ ਨਾਲ ਆਪਣੇ ਬੱਚੇ ਦੀ ਸਹਾਇਤਾ ਕਰੋ।
ਘਰ ਦਾ ਮਾਹੌਲ ਸੁਖਦ ਅਤੇ ਸਥਿਰ ਬਣਾਈ ਰੱਖੋ।                                                                            (photos & Video from Narendra Modi App)


Discover more from News On Radar India

Subscribe to get the latest posts sent to your email.

You might also like

Comments are closed.