ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੀ ਨੁਹਾਰ ਬਦਲ ਦੇਵਾਗੇ :-ਡਾਕਟਰ ਸ਼ੁਭਾਸ ਸਰਮਾ
ਡਾਕਟਰ ਸੁਭਾਸ਼ ਸ਼ਰਮਾ ਵਲੋਂ ਲੋਕਸਭਾ ਹਲਕੇ ਲਈ ਚੋਣ ਮੈਨੀਫੈਸਟੋ ਰਿਲੀਜ਼
ਮੋਹਾਲੀ: ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੱਲੋਂ ਅੱਜ ਆਪਣਾ ਇੱਕ ਮੈਨੀਫੈਸਟੋ ਰਿਲੀਜ਼ ਕੀਤਾ ਗਿਆ। ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਭਾਜਪਾ ਦਾ ਇਹ ਮੈਨੀਫੈਸਟੋ ਪੰਥਕ ਅਖਵਾਉਣ ਵਾਲੀ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਹੁਣ ਪੂਰੇ ਪੰਜਾਬ ਵਿੱਚ ਆਰਥਿਕ ਪੱਖੋਂ ਮਜਬੂਤ ਅਤੇ ਟੂਰਿਜਮ ਵੱਜੋਂ ਦੁਨੀਆਂ ਭਰ ਵਿੱਚ ਨਾਮਣਾ ਖਟੇਗੀ। ਅੱਜ ਸ੍ਰੀ ਲੋਕ ਸਭਾ ਹਲਕਾ ਦੇ ਇੰਚਾਰਜ ਕੇਵਲ ਬਰਾੜ, ਭਾਜਪਾ ਜਿਲਾ ਮੋਹਾਲੀ ਦੇ ਪ੍ਰਧਾਨ ਸੰਜੀਵ ਸਿਸਟ, ਪੰਜਾਬ ਭਾਜਪਾ ਦੇ ਮੀਡੀਆ ਸਕੱਤਰ ਹਰਦੇਵ ਸਿੰਘ ਉਭਾ ਅਤੇ ਭਾਜਪਾ ਦੇ ਸਹਿ ਖ਼ਜਾਨਚੀ ਸੁਖਵਿੰਦਰ ਸਿੰਘ ਗੋਲਡੀ, ਭਾਜਪਾ ਜਿਲਾ ਮੋਹਾਲੀ ਦੇ ਮੀਡੀਆ ਪ੍ਰਭਾਰੀ ਚੰਦਰਸ਼ੇਖਰ ਦੀ ਮੌਜੂਦਗੀ ਵਿੱਚ ਡਾਕਟਰ ਸੁਭਾਸ਼ ਸ਼ਰਮਾ ਵੱਲੋਂ ਆਪਣਾ ਇਹ ਮੈਨੀਫੈਸਟੋ ਲੋਕ ਸਭਾ ਹਲਕਾ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਉਹਨਾਂ ਦਾਅਵਾ ਕੀਤਾ ਕਿ ਇਹ ਮੈਨੀਫੈਸਟੋ ਭਾਜਪਾ ਦੀ ਗਰੰਟੀ ਹੈ ਹੁਣ ਹਲਕੇ ਦੀ ਤਸਵੀਰ ਪੂਰੀ ਤਰਹਾਂ ਨਾਲ ਬਦਲਣ ਦੀ ਜਿੰਮੇਵਾਰੀ ਭਾਜਪਾ ਦੀ ਰਹੇਗੀ।
ਇਸ ਮੌਕੇ ਉਹਨਾਂ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤ ਤੇ ਇੱਕ ਜੈਵਿਕ ਅਤੇ ਕੁਦਰਤੀ ਖੇਤੀ ਲਈ ਵਿਸ਼ੇਸ ਕੇਂਦਰ ਸਥਾਪਿਤ ਕੀਤਾ ਜਾਵੇਗਾ। ਸ਼੍ਰੀ ਆਨੰਦਪੁਰ ਸਾਹਿਬ ਵਿਖੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਵਾਇਆ ਜਾਵੇਗਾ। ਸ਼੍ਰੀ ਆਨੰਦਪੁਰ ਸਾਹਿਬ ਦੀ ਤਬਾਹ ਹੋ ਚੁੱਕੀ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਲਈ ਕੇਂਦਰ ਤੋਂ ਸਪੈਸ਼ਲ ਪੈਕੇਜ ਲਿਆਂਦਾ ਜਾਵੇਗਾ। ਸ਼੍ਰੀ ਆਨੰਦਪੁਰ ਸਾਹਿਬ ਦੀ ਕੁਦਰਤੀ ਸੁੰਦਰਤਾ ਨੂੰ ਦੇਖਦੇ ਹੋਏ ਚੰਗਾ ਨਿਵੇਸ਼ ਕਰਕੇ ਇਸ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ। ਸ਼੍ਰੀ ਆਨੰਦਪੁਰ ਸਾਹਿਬ ਤੋਂ ਬੰਗਾ ਨੂੰ ਜਾਂਦੇ ਸੜਕੀ ਮਾਰਗ ਦਾ ਵਿਸਥਾਰ ਕਰਕੇ ਇਸ ਨੂੰ 4 ਲੇਨ ਵਿੱਚ ਤਬਦੀਲ ਕੀਤਾ ਜਾਵੇਗਾ। ਇੱਥੋਂ ਦੇ ਉਦਯੋਗਾਂ, ਜਿਸ ਵਿੱਚ ਮੁੱਖ ਤੌਰ ਤੇ ਕ੍ਰੈਸ਼ਰ ਉਦਯੋਗ ਸ਼ਾਮਿਲ ਹੈ, ਨੂੰ ਮੁੜ ਪੈਰਾਂ ਸਿਰ ਕੀਤਾ ਜਾਵੇਗਾ।
ਮੋਹਾਲੀ ਨੂੰ ਇੰਟਰਨੈਸ਼ਲ ਆਈਟੀ ਹੱਬ ਬਣਾਇਆ ਜਾਵੇਗਾ। ਮੋਹਾਲੀ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਦਰਜ਼ਾ ਦਿਵਾਇਆ ਜਾਵੇਗਾ। ਮੋਹਾਲੀ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਾਲੀਬਾਅ ਅਤੇ ਫੁੱਟਬਾਲ ਸਪੋਰਟਸ ਅਕੈਡਮੀ ਦੀ ਸਥਾਪਨਾ ਕੀਤਾ ਜਾਵੇਗੀ। ਬਲੌਂਗੀ ਮੋਹਾਲੀ ਵਿੱਚ ਕੱਚੇ ਨਾਲੇ ਨੂੰ ਪੱਕਾ ਕੀਤਾ ਜਾਵੇਗਾ ਅਤੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
ਖਰੜ ਦੇ ਨਿੱਘਰ ਚੁੱਕੇ ਸੀਵਰੇਜ ਸਿਸਟਮ ਨੂੰ ਸਾਰੇ ਤਕਨੀਕੀ ਪੱਖਾਂ ਤੋਂ ਵਾਚਣ ਉਪਰੰਤ ਨਵੇਂ ਸਿਰੇ ਤੋਂ ਪਾਇਆ ਜਾਵੇਗਾ, ਜੋ ਕਿ ਸਮੁੱਚੇ ਹਲਕੇ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਖਰੜ ਨੂੰ ਦੁਨੀਆ ਦੇ ਸਭ ਤੋਂ ਵੱਡੇ ਈ ਖੇਡਾਂ ਦੇ ਅਖਾੜੇ ਵਜੋਂ ਵਿਕਸਿਤ ਕੀਤਾ ਜਾਵੇਗਾ।
ਰੋਪੜ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ ਜੋ ਕਿ ਇੱਕ ਖੋਜ ਕੇਂਦਰ ਅਤੇ ਪੁਰਾਤਨ ਸੰਗੀਤਕ ਸਾਜ਼ਾਂ, ਕਲਾਕ੍ਰਿਤੀਆਂ ਅਤੇ ਪੰਜਾਬੀ ਸਾਹਿਤ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਕਰੇਗੀ। ਰੋਪੜ ਵਿਖੇ ਸਤਲੁਜ ਦਰਿਆ ਵਿੱਚ ਵਾਟਰ ਸਪੋਰਟਸ ਅਤੇ ਵਾਟਰ ਟੂਰਿਜ਼ਮ ਨੂੰ ਵਧਾਵਾ ਦਿੱਤਾ ਜਾਵੇਗਾ।
ਗੁਰੂ ਰਵਿਦਾਸ ਮਹਾਰਾਜ ਜੀ ਦੀ ਤਪੋਸਥਲੀ ਖੁਰਾਲਗੜ੍ਹ ਨੂੰ ਵਿਕਸਿਤ ਕੀਤਾ ਜਾਵੇਗਾ ਅਤੇ ਸੜਕ ਚੌੜੀ ਕੀਤੀ ਜਾਵੇਗੀ।
ਸ਼੍ਰ੍ਰੀ ਚਮਕੌਰ ਸਾਹਿਬ ਵਿਖੇ ਸਤਲੁਜ ਦਰਿਆ ਦੇ ਉੱਪਰ ਇੱਕ ਪੁਲ ਦਾ ਨਿਰਮਾਣ ਕੀਤਾ ਜਾਵੇਗਾ ਜੋ ਕਿ ਮਾੜੀਵਾੜਾ ਨੂੰ ਬਲਾਚੌਰ ਨਾਲ ਜੋੜੇਗਾ।
ਮੋਰਿੰਡਾ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਰੋਪੜ ਨੂੰ ਜਾਂਦੇ ਦੋ ਪ੍ਰਮੁੱਖ ਮਾਰਗਾਂ ਦਾ ਨਾਮ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੇ ਨਾਮ ਤੇ ਰੱਖਿਆ ਜਾਵੇਗਾ।
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਮੋਰਿੰਡਾ ਦੇ ਰੇਲਵੇ ਸਟੇਸ਼ਨ ਦਾ ਨਾਮ ਮਾਤਾ ਗੁਜ਼ਰੀ ਜੀ ਦੇ ਨਾਮ ਤੇ ਰੱਖਿਆ ਜਾਵੇਗਾ। ਮੋਰਿੰਡਾ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਦੋ ਯਾਦਗਾਰੀ ਗੇਟਾਂ ਦਾ ਨਿਰਮਾਣ ਕੀਤਾ ਜਾਵੇਗਾ।
ਨਵਾਂ ਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਇੱਕ ਸਰਕਾਰੀ ਮੈਡੀਕਲ ਕਾਲਜ ਅਤੇ ਇੱਕ ਹੁਨਰ ਵਿਕਾਸ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ।
ਭਗਵਾਨ ਪਰਸੂਰਾਮ ਜੀ ਦੇ ਜਨਮ ਸਥਾਨ ਰਕਾਸਨ ਨੂੰ ਤੀਰਕ ਦੇ ਨਾਤੇ ਵਿਕਸਿਤ ਕੀਤਾ ਜਾਵੇਗਾ
ਦੁਆਬੇ ਦੇ ਲੋਕਾਂ ਦੀ ਜੀਵਨ ਰੇਖਹ, ਕੰਢੀ ਕਨਾਲ ਦਾ ਅਧੂਰਾ ਪਿਆ ਨਿਰਮਾਣ ਮੁਕੰਮਲ ਕਰਵਾ ਕੇ ਇੱਥੋਂ ਦੇ ਆਮ ਜਨ^ਜੀਵਨ ਅਤੇ ਕੁਦਰਤ ਤੇ ਨਿਰਭਰ ਕਿਰਸਾਨੀ ਦੀ ਕਾਇਆ ਕਲਪ ਕੀਤੀ ਜਾਵੇਗੀ।
ਵਿਧਾਨ ਸਭਾ ਹਲਕਾ ਬਲਾਚੌਰ ਦੇ ਸੀਮਿਤ ਸੜਕੀ ਮਾਰਗਾਂ ਦਾ ਵਿਸਥਾਰ ਅਤੇ ਇਸ ਨੂੰ ਰੇਲ ਲਿੰਕ ਨਾਲ ਜੋੜ ਕੇ ਜਨਤਾ ਨੂੰ ਆਵਾਜਾਈ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।
ਬਲਾਚੌਰ ਦੀਆਂ ਸਿਹਤ ਸਹੂਲਤਾਂ ਵਿੱਚ ਵਾਧਾ ਕਰਦੇ ਹੋਏ ਸਥਾਨਕ ਅਬਾਦੀ ਦੇ ਹਿਸਾਬ ਨਾਲ ਇੱਕ ਵੱਡਾ ਹਸਪਤਾਲ ਬਣਾਇਆ ਜਾਵੇਗਾ।
ਬੰਗਾ ਨੂੰ ਇੱਕ ਵਿਸ਼ਵ ਪੱਧਰੀ ਬੀ-ਸਪੌਕ ਜੁੱਤੀਆਂ ਬਣਾਉਣ ਦੇ ਕੇਂਦਰ ਵਜੋਂ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਮਾਰਕੀਟ ਪਹੁੰਚ ਲਈ ਕੇਂਦਰ ਦੀ ਭਾਜਪਾ ਸਰਕਾਰ ਡਟ ਕੇ ਮੱਦਦ ਕਰੇਗੀ
ਬੰਗਾ ਅਤੇ ਨਵਾਂਸ਼ਹਿਰ ਨੂੰ ਰੇਲ ਲਿੰਕ ਨਾਲ ਜੋੜ ਕੇ ਰੇਲ ਕਨੈਕਟੀਵਿਟੀ ਨੂੰ ਵਧਾਇਆ ਜਾਵੇਗਾ।
ਵਿਧਾਨ ਸਭਾ ਹਲਕਾ ਬੰਗਾ ਦਾ ਉਦਯੋਗੀਕਰਨ ਕਰਕੇ ਇਸ ਨੂੰ ਪਲਾਈਬੋਰਡ ਇੰਡਸਟਰੀ ਦੀ ਹੱਬ ਬਣਾਇਆ ਜਾਵੇਗਾ, ਜਿਸ ਨਾਲ ਸਮੁੱਚੇ ਹਲਕੇ ਵਿੱਚ ਵਪਾਰ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।
Comments are closed.