ਦੰਦਾਂ ਦੀ ਸਿਹਤ ਸਬੰਧੀ ਜਾਗਰੂਕਤਾ ਲਈ ਈ.ਐਸ.ਆਈ. ਹਸਪਤਾਲ ਵਿਚ ਪ੍ਰਦਰਸ਼ਨੀ ਲਗਾਈ - News On Radar India
News around you

ਦੰਦਾਂ ਦੀ ਸਿਹਤ ਸਬੰਧੀ ਜਾਗਰੂਕਤਾ ਲਈ ਈ.ਐਸ.ਆਈ. ਹਸਪਤਾਲ ਵਿਚ ਪ੍ਰਦਰਸ਼ਨੀ ਲਗਾਈ

ਡਾ. ਨਿਸ਼ਾ ਕਲੇਰ: ਹਰ ਤਿੰਨ ਮਹੀਨੇ ਮਗਰੋਂ ਬਰੱਸ਼ ਬਦਲਿਆ ਜਾਵੇ

216

ਐਸ.ਏ.ਐਸ.ਨਗਰ : ਵਿਸ਼ਵ ਓਰਲ ਹੈਲਥ ਦਿਵਸ ਦੇ ਸਬੰਧ ’ਚ ਸਥਾਨਕ ਈ.ਐਸ.ਆਈ. ਹਸਪਤਾਲ ਵਿਚ ਦੰਦਾਂ ਸਬੰਧੀ ਜਾਗਰੂਕਤਾ ਪ੍ਰਦਰਸ਼ਨੀ ਲਗਾਈ ਗਈ। ਡੈਂਟਲ ਸਰਜਨ ਡਾ. ਨਿਸ਼ਾ ਕਲੇਰ ਨੇ ਹਸਪਤਾਲ ਵਿਚ ਮਰੀਜ਼ਾਂ ਨੂੰ ਦੰਦਾਂ ਦੀਆਂ ਵੱਖ-ਵੱਖ ਬੀਮਾਰੀਆਂ, ਲੱਛਣਾਂ, ਕਾਰਨਾਂ ਬਚਾਅ ਅਤੇ ਇਲਾਜ ਬਾਰੇ ਦਸਿਆ। ਉਨ੍ਹਾਂ ਕਿਹਾ ਕਿ ਦੰਦਾਂ ਦੀ ਸਿਹਤ ਲਈ ਤੰਬਾਕੂ ਆਦਿ ਤੋਂ ਪ੍ਰਹੇਜ਼ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੰਦਾਂ ਦੀ ਸਹੀ ਢੰਗ ਨਾਲ ਸਫ਼ਾਈ ਅਤੇ ਸੰਭਾਲ ਬੇਹੱਦ ਜ਼ਰੂਰੀ ਹੈ। ਕਈ ਵਾਰ ਅਸੀਂ ਦੰਦ ਪੀੜ ਨੂੰ ਮਾਮੂਲੀ ਗੱਲ ਸਮਝ ਕੇ ਅਣਡਿੱਠ ਕਰ ਦਿੰਦੇ ਹਾਂ ਪਰ ਅਜਿਹੀ ਹਾਲਤ ਵਿਚ ਤੁਰੰਤ ਡਾਕਟਰ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਕਿਉਂਕਿ ਦੰਦ ਪੀੜ ਦੰਦ ਦੇ ਖ਼ਰਾਬ ਹੋਣ ਦਾ ਸੰਕੇਤ ਹੋ ਸਕਦੀ ਹੈ। ਉਨ੍ਹਾਂ ਕਿਹਾ ਸਿਹਤਮੰਦ ਦੰਦਾਂ ਲਈ ਸਹੀ ਢੰਗ ਨਾਲ ਬਰੱਸ਼ ਕੀਤਾ ਜਾਵੇ। ਦੰਦਾਂ ਵਿਚ ਤੀਲੀ ਜਾਂ ਟੁੱਥਪਿੱਕ ਆਦਿ ਨਹੀਂ ਮਾਰਨੀ ਚਾਹੀਦੀ। ਬਹੁਤ ਜ਼ੋਰ ਨਾਲ ਬਰੱਸ਼ ਨਾ ਕੀਤਾ ਜਾਵੇ ਅਤੇ ਮਸੂੜਿਆਂ ਉਤੇ ਬਰੱਸ਼ ਨਾ ਕੀਤਾ ਜਾਵੇ। ਹਰ ਤਿੰਨ ਮਹੀਨੇ ਮਗਰੋਂ ਬਰੱਸ਼ ਬਦਲਿਆ ਜਾਵੇ। ਬਹੁਤ ਜ਼ਿਆਦਾ ਠੰਢਾ ਜਾਂ ਗਰਮ ਲੱਗਣ ’ਤੇ ਡਾਕਟਰ ਦੀ ਸਲਾਹ ਲਈ ਜਾਵੇ। ਇਸ ਮੌਕੇ ਐਸ.ਐਮ.ਓ. ਡਾ. ਹਰਪ੍ਰੀਤ ਕੌਰ, ਡਾ. ਹਰਕੀਰਤ ਕੌਰ, ਡਾ. ਡਿੰਪਲ ਤੇ ਹਸਪਤਾਲ ਦਾ ਹੋਰ ਸਟਾਫ਼ ਵੀ ਮੌਜੂਦ ਸੀ।                                                                                                                                                                                       (inputs DPRO, Mohali)

You might also like

Comments are closed.

Join WhatsApp Group