ਚੰਡੀਗੜ੍ਹ ਵਿੱਚ ਅੰਤੜੀਆਂ ਲਈ ‘ਫਾਈਬਰ 24’ ਸਿਹਤਮੰਦ ਮਿੱਠਾ ਤਰਲ ਲਾਂਚ
ਚੰਡੀਗੜ੍ਹ: ਸਿਹਤ ਪ੍ਰਤੀ ਜਾਗਰੂਕ ਲੋਕਾਂ ਲਈ ਅੱਜ ਫਾਈਬਰ 24 ਨਾਮ ਨਾਲ ਅੰਤੜੀਆਂ ਦੇ ਲਈ ਸਿਹਤਮੰਦ ਮਿੱਠਾ ਤਰਲ ਫਾਈਬਰ ਲਾਂਚ ਕੀਤਾ ਗਿਆ। ਦੁਨੀਆ ਭਰ ਵਿੱਚ ਵਿਗਿਆਨਕ ਤੌਰ ‘ਤੇ ਪ੍ਰਮਾਣਿਤ, ਇਹ ਮਿੱਠਾ ਤਰਲ ਫਾਈਬਰ ਇੱਕ ਪਲਾਂਟ ਬੇਸਡ ਸਵੀਟਨਰ ਹੈ, ਜੋ ਕਿ ਖੰਡ ਤੇ ਹੋਰ ਨਕਲੀ ਮਿਠਾਈਆਂ ਨੂੰ ਬਦਲਣ ਲਈ ਫਰਮੈਂਟੇਸ਼ਨ ਤਕਨਾਲੋਜੀ ਦੁਆਰਾ ਬਣਾਇਆ ਗਿਆ ਹੈ।
ਮੀਡੀਆ ਨਾਲ ਗੱਲ ਕਰਦੇ ਹੋਏ ਫਾਈਬਰ 24 ਦੇ ਡਾਇਰੈਕਟਰ ਅਜੇ ਚੋਪੜਾ ਨੇ ਕਿਹਾ ਕਿ ਫਾਈਬਰ 24 ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜੋ ਸਿਹਤਮੰਦ ਅੰਤੜੀਆਂ ਦੇ ਮਾਈਕ੍ਰੋਬਾਇਓਟਾ ਲਈ ਭੋਜਨ ਮੰਨਿਆ ਜਾਂਦਾ ਹੈ। ਇਸ ਪਲਾਂਟ ਬੇਸਡ ਉੱਚ-ਫਾਈਬਰ ਸਵੀਟਨਰ ਦਾ ਇਸਤੇਮਾਲ ਖੰਡ ਦੇ ਸਿਹਤਮੰਦ ਵਿਕਲਪ ਵਜੋਂ ਰੋਜ਼ਾਨਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਘਰੇਲੂ ਬਾਜ਼ਾਰ ਵਿੱਚ ਵੇਚਣ ਤੋਂ ਇਲਾਵਾ ਇਸ ਉਤਪਾਦ ਨੂੰ ਪ੍ਰੀਬਾਇਓਟਿਕ ਡਾਇਟਰੀ ਫਾਈਬਰ ਸਪਲੀਮੈਂਟ ਅਤੇ ਸਵੀਟਨਰ ਦੇ ਰੂਪ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਨਿਰਯਾਤ ਵੀ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਕ੍ਰਾਂਤੀਕਾਰੀ ਉਤਪਾਦ, ਫਾਈਬਰ 24 ਵਿੱਚ ਟਾਟਾ ਕੈਮੀਕਲਜ਼ ਤੋਂ ਪ੍ਰਾਪਤ ‘ਫਰੂਟੋ ਓਲੀਗੋਸੈਕਰਾਈਡਜ਼’ ਸ਼ਾਮਲ ਹਨ। ਇਸ ਤੋਂ ਬਾਅਦ ਇਸ ਨੂੰ ਦੁਬਾਰਾ ਪੈਕ ਕਰਕੇ ਰੋਡਮਾਸਟਰ ਫੂਡ ਚੇਨ ਦੁਆਰਾ ਰਿਟੇਲ ਬ੍ਰਾਂਡ ਨਾਮ ‘ਫਾਈਬਰ24’ ਦੇ ਤਹਿਤ ਵੇਚਿਆ ਜਾਂਦਾ ਹੈ।
ਇਸ ਮੌਕੇ ਡਾ. ਇੰਦਰਜੀਤ ਸਿੰਘ , ਚੰਡੀਗੜ੍ਹ ਅਤੇ ਡਾ ਅਨੁਜ . ਆਰਟੇਮਿਸ ਹਸਪਤਾਲ ਗੁੜਗਾਓਂ ਵਿੱਚ ਵੀ ਹਾਜ਼ਰ ਸਨ I
Discover more from News On Radar India
Subscribe to get the latest posts sent to your email.
Comments are closed.