News around you

ਐਰੋਸਿਟੀ ਬਲਾਕ-ਏ ਵੈਲਫੇਅਰ ਸੁਸਾਇਟੀ ਵਲੋਂ ਖੂਨਦਾਨ ਕੈਂਪ ਲਗਾਇਆ

233

ਮੋਹਾਲੀ : ਐਰੋਸਿਟੀ ਬਲਾਕ-ਏ ਵੈਲਫੇਅਰ ਸੁਸਾਇਟੀ ਵਲੋਂ ਪੀ.ਜੀ.ਆਈ. ਦੀ ਟੀਮ ਦੇ ਸਹਿਯੋਗ ਨਾਲ ਬੀਤੀ ਕੱਲ੍ਹ ਪਹਿਲੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ 35 ਲੋਕਾਂ ਨੇ ਖੂਨਦਾਨ ਕੀਤਾ।
ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਚੰਦ ਨੇ ਦੱਸਿਆ ਕਿ ਕੈਂਪ ਦੌਰਾਨ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਕਿਰਾਏਦਾਰਾਂ ਦੀ ਵੈਰੀਫਿੇਕਸ਼ਨ ਲਈ ਇਕ ਕਾਊਂਟਰ ਵੀ ਲਗਾਇਆ ਗਿਆ, ਜਿਥੇ ਉਹਨਾਂ ਵਲੋਂ ਡੀ.ਐਸ..ਪੀ.(2) ਸਿਟੀ, ਹਰਸਿਮਰਨ ਸਿੰਘ ਬੱਲ, ਐਸ.ਐਚ.ਓ. ਅਮਨਦੀਪ ਤਰੇਖਾ ਪੁਲਿਸ ਸਟੇਸ਼ ਐਰੋਸਿਟੀ, ਏ.ਐਸ.ਆਈ. ਰਾਜੀਵ ਕੁਮਾਰ, ਐਸ.ਐਸ. ਆਹਲੂਵਾਲੀਆ, ਐਡਵੋਕੇਟ ਧਨਵੀਰ ਵਸ਼ਿਸ਼ਟ ਅਤੇ ਪੰਜਾਬ ਪੁਲਿਸ ਦੀ ਪੂਰੀ ਟੀਮ ਨੇ ਹਿੱਸਾ ਲਿਆ। ਇਸ ਦੌਰਾਨ ਹਰਸਿਮਰਨ ਸਿੰਘ ਬੱਲ ਅਤੇ ਅਮਨਦੀਪ ਸਿੰਘ ਨੇ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਅਤੇ ਕਿਰਾਏਦਾਰਾਂ ਦੀ ਵੈਰੀਫਿੇਕਸ਼ਨ ਜ਼ਰੂਰੀ ਕਰਵਾਉਣ ਲਈ ਵੀ ਦੱਸਿਆ।
ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਚੰਦ ਨੇ ਖੂਨਦਾਨ ਮਹਾਂਦਾਨ ਬਾਰੇ ਦੱਸਿਆ ਕਿ ਇਸ ਨਾਲ ਕਿਵੇਂ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਕੈਂਪ ਵਿਚ ਆਈ.ਟੀ. ਸਿਟੀ/ਐਰੋਸਿਟੀ ਦੇ ਆਰ.ਡਬਲਿਊ. ਦੇ ਪ੍ਰਧਾਨ ਗੁਰਿੰਦਰ ਜੀ, ਬਲਾਕ ਸੀ ਦੇ ਪ੍ਰਧਾਨ ਸ਼ਿਆਮ ਜੀ, ਤੁਲੀ ਜੀ, ਉਪਲ ਜੀ, ਐਸ.ਐਸ. ਆਹਲੂਵਾਲੀਆ ਜੀ ਨੇ ਖੂਦਾਨ ਬਾਰੇ ਵਿਸਥਾਰਤ ਚਾਨਣਾ ਪਾਇਆ। ਕੁਲ ਮਿਲਾ ਕੇ ਇਹ ਪਲੇਠਾ ਖੂਨਦਾਨ ਕੈਂਪ ਯਾਦਗਾਰੀ ਹੋ ਨਿਬੜਿਆ।                                                (ਇਨਪੁਟ – ਮੋਹਾਲੀ ਪ੍ਰੈਸ ਕਲੱਬ ਟੀਮ)


Discover more from News On Radar India

Subscribe to get the latest posts sent to your email.

You might also like

Comments are closed.