ਪਿੰਡ ਘਟੌਰ ਵਿਖੇ ਰੈਡ ਕਰਾਸ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ ਗਿਆ - News On Radar India
News around you

ਪਿੰਡ ਘਟੌਰ ਵਿਖੇ ਰੈਡ ਕਰਾਸ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ ਗਿਆ

ਡੀਸੀ ਕੋਮਲ ਮਿੱਤਲ ਦੀ ਅਗਵਾਈ ਵਿੱਚ ਲਗਾਏ ਕੈਂਪ ਦੌਰਾਨ 55 ਬੁਜ਼ੁਰਗਾਂ ਨੂੰ 6 ਲੱਖ ਦੇ ਵ੍ਹੀਲ ਚੇਅਰ, ਹੀਟਿੰਗ ਏਡਜ਼ ਵੰਡੀਆਂ ਗਈਆਂ

42

ਖਰੜ ( ਪੰਜਾਬ ): ਜ਼ਿਲ੍ਹਾ ਰੈੱਡ ਕਰਾਸ ਸ਼ਾਖਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸ੍ਰੀਮਤੀ ਕੋਮਲ ਮਿੱਤਲ, ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਅਗਵਾਈ ਹੇਠ ਪਿੰਡ ਘਟੌਰ ਤਹਿਸੀਲ ਖਰੜ ਵਿਖੇ ਮੈਡੀਕਲ ਚੈਕ ਅੱਪ, ਇਲਾਜ ਅਤੇ ਸੀਨੀਅਰ ਸਿਟੀਜਨਜ਼ ਲਈ ਉਪਕਰਣ ਮੁਹੱਈਆ ਕਰਵਾਉਣ ਲਈ ਮੈਡੀਕਲ ਕੈਂਪ ਲਗਵਾਇਆ ਗਿਆ। ਇਸ ਕੈਂਪ ਵਿਚ ਮੈਡੀਕਲ ਟੀਮ ਵਿਚ ਡਾ. ਈਸ਼ਾਨ ਸ਼ਰਮਾ (ਮੈਡੀਸਨ), ਡਾ ਰਿਤੂ ਗੇਰਾ (ਅੱਖਾਂ ਦੇ ਮਾਹਿਰ), ਡਾ ਨਿਧੀ ਸ ਹੋਤਾ (ਡੈਂਟਲ ਸਰਜਨ) ਸਿਵਲ ਹਸਪਤਾਲ ਖਰੜ ਵੱਲੋਂ ਕੈਂਪ ਵਿਚ ਆਏ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਅਤੇ ਮੁਫਤ ਦਵਾਈ ਜ਼ਿਲ੍ਹਾ ਰੈਡ ਕਰਾਸ ਸਾਖਾ ਵੱਲੋਂ ਦਿੱਤੀਆਂ ਗਈਆਂ।

ਇਸ ਦੇ ਨਾਲ ਹੀ ਅਲੈਮਕੋ ਵੱਲੋਂ 55 ਸੀਨੀਅਰ ਸਿਟੀਜਨਜ਼ ਨੂੰ ਤਕਰੀਬਨ 6.00 ਲੱਖ ਦੇ ਉਪਕਰਨ, ਵੀਲ ਚੇਅਰ, ਕੰਨਾਂ ਦੀਆਂ ਸੁਨਣ ਵਾਲੀਆਂ ਮਸ਼ੀਨਾਂ, ਸਟਿਕ, ਵੈਸਾਖੀਆਂ ਆਦਿ ਮੁਫਤ ਵੰਡੀਆਂ ਗਈਆਂ।
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ ਵੱਲੋਂ ਦੱਸਿਆ ਗਿਆ ਕਿ ਰੈਡ ਕਰਾਸ ਲੋਕ ਭਲਾਈ ਦੇ ਕੰਮ ਜਿਵੇਂ ਕਿ ਲੋੜਵੰਦ ਲਈ ਰਾਸ਼ਨ, ਸਿਲਾਈ ਮਸ਼ੀਨਾਂ ਮੁੱਹਈਆ ਕਰਵਾਉਣ ਤੋਂ ਇਲਾਵਾ ਖੂਨਦਾਨ ਕੈਂਪ ਲਗਾਉਂਦੀ ਰਹਿੰਦੀ ਹੈ। ਸਰਪੰਚ ਸ੍ਰੀਮਤੀ ਰਮਨਦੀਪ ਵੱਲੋਂ ਕੈਂਪ ਵਿਚ ਆਏ ਅਧਿਕਾਰੀਆਂ, ਕਰਮਚਾਰੀਆਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ।                                                    (ਡੀਪੀਆਰ ਦੇ ਇੰਪੁੱਟ ਨਾਲ)

You might also like

Comments are closed.

Join WhatsApp Group