ਐੱਸ.ਏ.ਐੱਸ. ਨਗਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਸ਼੍ਰੀਮਤੀ ਕੋਮਲ ਮਿੱਤਲ ਵੱਲੋਂ ਅੱਜ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਮੀਟੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਪੋਲਿੰਗ ਸਟੇਸ਼ਨ ‘ਤੇ ਬੀ.ਐਲ.ਏ ਲਗਾਏ ਜਾਣੇ ਹਨ।
ਇਸ ਸਬੰਧੀ ਫਾਰਮੇਟ ਬੀ.ਐਲ.ਏ-1 ਅਤੇ 2 ਭਰਕੇ, 25 ਮਾਰਚ ਤੱਕ ਇਸ ਦਫ਼ਤਰ ਨੂੰ ਭੇਜੇ ਜਾਣ। ਬੀ.ਐਲ.ਏ-1 ਸਬੰਧੀ ਪ੍ਰੋਫਾਰਮਾ ਪਾਰਟੀ ਦੇ ਪ੍ਰਧਾਨ/ਸੈਕਟਰੀ ਵੱਲੋਂ ਭਰਿਆ ਜਾਣਾ ਹੈ। ਇਸ ਪੋਫਾਰਮੇ ਵਿੱਚ ਪ੍ਰਧਾਨ/ਸੈਕਟਰੀ ਜ਼ਿਲ੍ਹਾ/ਹਲਕਾ ਪੱਧਰ ‘ਤੇ ਬੀ.ਐਲ.ਏ ਨਿਯੁਕਤ ਕਰਨ ਲਈ ਅਧਿਕਾਰਿਤ ਵਿਅਕਤੀ ਦੀ ਨਿਯੁਕਤੀ ਕਰੇਗਾ। ਬੀ.ਐਲ.ਏ-1 ਪ੍ਰੋਫਾਰਮੇ ਵਿੱਚ ਨਿਯੁਕਤ ਕੀਤੇ ਗਏ ਅਧਿਕਾਰਿਤ ਵਿਅਕਤੀ ਵੱਲੋਂ ਬੀ.ਐਲ.ਏ-2 ਪ੍ਰੋਫਾਰਮੇ ਭਰਕੇ ਦਿੱਤਾ ਜਾਵੇਗਾ, ਜਿਸ ਵਿੱਚ ਉਹ ਬੂਥ ਲੈਵਲ ਤੇ ਬੀ.ਐਲ.ਏ ਦੀ ਨਿਯੁਕਤੀ ਕਰੇਗਾ।
ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫਾਰਮ ਬਾਰੇ ਵੀ ਦੱਸਿਆ ਗਿਆ ਕਿ ਫਾਰਮ ਨੰ. 6 ਨਵੀਂ ਵੋਟ ਲਈ, ਫਾਰਮ ਨੰ. 7 ਵੋਟ ਕੱਟਣ ਲਈ, ਫਾਰਮ ਨੰ. 8 ਦਰੁਸਤੀ/ਸ਼ਿਫਟਿੰਗ/ਪੀ.ਡਬਲਿਯੂ.ਡੀ ਮਾਰਕਿੰਗ (PwD marking)/ਡੁਪਲੀਕੇਟ ਵੋਟਰ ਲਈ ਆਨਲਾਈਨ ਭਾਰਤ ਚੋਣ ਕਮਿਸ਼ਨ ਦੇ ਪੋਰਟਲ https://voters.eci.gov.in ns / Voter help line app ਤੇ ਭਰਿਆ ਜਾਵੇ। ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 1950 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਗੀਤਿਕਾ ਸਿੰਘ, ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫ਼ਸਰ, ਡਾ. ਅੰਕਿਤਾ ਕਾਂਸਲ ਸਹਾਇਕ ਕਮਿਸ਼ਨਰ (ਜਨਰਲ), ਦਿਨੇਸ਼ ਪ੍ਰਸ਼ਾਦ, ਸੀ.ਪੀ.ਆਈ (ਐਮ), ਜਸਮੀਰ ਲਾਲ, ਕਾਂਗਰਸ ਪਾਰਟੀ, ਹਰਪੀਤ ਸਿੰਘ, ਕਾਂਗਰਸ ਪਾਰਟੀ, ਗੁਰਿਵੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ, ਰਾਧੇ ਸ਼ਾਮ, ਭਾਰਤੀ ਜਨਤਾ ਪਾਰਟੀ, ਸਤਨਾਮ ਸਿੰਘ, ਸ਼੍ਰੋਮਣੀ ਅਕਾਲੀ ਦਲ, ਹਰਭਜਨ ਸਿੰਘ, ਬਹੁਜਨ ਸਮਾਜ ਪਾਰਟੀ, ਬਹਾਦਰ ਸਿੰਘ, ਆਮ ਆਦਮੀ ਪਾਰਟੀ, ਅਜੈਬ ਸਿੰਘ, ਕਾਂਗਰਸ ਪਾਰਟੀ, ਸੰਜੇ ਕੁਮਾਰ, ਚੋਣ ਤਹਿਸੀਲਦਾਰ, ਸੁਰਿੰਦਰ ਕੁਮਾਰ, ਚੋਣ ਕਾਨੂੰਗੋ, ਡੇਰਾਬੱਸੀ, ਜਗਤਾਰ ਸਿੰਘ, ਜੂਨੀਅਰ ਸਹਾਇਕ ਅਤੇ ਜਸਵਿੰਦਰ ਕੌਰ ਕਲਰਕ ਹਾਜ਼ਰ ਸਨ। (ਡੀ ਪੀ ਆਰ ਦੇ ਇੰਪੁੱਟ ਨਾਲ)
Also Read
Comments are closed.