ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਕਾਲਜ ਦਾ ਮੈਗਜ਼ੀਨ 'ਮੌਲਸਰੀ' ਵੀ.ਸੀ. ਡਾ. ਅਰਵਿੰਦ ਵੱਲੋਂ ਰਿਲੀਜ਼  - News On Radar India
News around you

ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਕਾਲਜ ਦਾ ਮੈਗਜ਼ੀਨ ‘ਮੌਲਸਰੀ’ ਵੀ.ਸੀ. ਡਾ. ਅਰਵਿੰਦ ਵੱਲੋਂ ਰਿਲੀਜ਼ 

148
 ਸਾਹਿਬਜ਼ਾਦਾ ਅਜੀਤ ਸਿੰਘ ਨਗਰ:  ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਕਾਲਜ ਮੈਗਜ਼ੀਨ ‘ਮੌਲਸਰੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ. ਅਰਵਿੰਦ ਵੱਲੋਂ ਰਿਲੀਜ਼ ਕੀਤਾ ਗਿਆ। ਡਾ. ਅਰਵਿੰਦ ਨੇ ਉੱਭਰਦੇ ਸਾਹਿਤਕਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਦੀ ਸਿਰਜਣਾਤਮਿਕਤਾ, ਬੌਧਿਕਤਾ ਅਤੇ ਉਸਾਰੂ ਸੋਚ ਹੀ ਖੁਸ਼ਹਾਲ ਸਮਾਜ ਦੀ ਨੀਂਹ ਹੈ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਸ਼੍ਰੀਮਤੀ ਹਰਜੀਤ ਗੁਜਰਾਲ ਨੇ ਮੌਲਸਰੀ ਦੇ ਸੰਪਾਦਕੀ ਮੰਡਲ ਅਤੇ ਲੇਖਕ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਇਹ ਗੌਰਵਮਈ ਸੰਸਥਾ ਹਰ ਖੇਤਰ ਵਿਚ ਵਿਦਿਆਰਥੀਆਂ ਦੀਆਂ ਰੁਚੀਆਂ ਨੂੰ ਮੌਲ਼ਣ ਅਤੇ ਵਿਗਸਣ ਦੇ ਸਾਰੇ ਅਵਸਰ ਪ੍ਰਦਾਨ ਕਰਦੀ ਹੈ।
‘ਮੌਲਸਰੀ’ ਦੇ ਚੀਫ ਐਡੀਟਰ ਡਾ. ਅਮਨਦੀਪ ਨੇ ਦੱਸਿਆ ਕਿ ਵਿਦਿਆਰਥੀਆਂ ਵਿਚ ਸਿਰਜਣਾਤਮਿਕਤਾ ਅਤੇ ਕਲਾਤਮਿਕਤਾ ਦੀਆਂ ਅਥਾਹ ਸੰਭਾਵਨਾਵਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਨਿਖਾਰਨਾ ਅਧਿਆਪਕਾਂ ਦਾ ਇਖਲਾਕੀ ਫਰਜ਼ ਹੈ। ਉਨ੍ਹਾਂ ਸੱਧਰਾਂ, ਰੀਝਾਂ ਅਤੇ ਉਸਾਰੂ ਸੋਚ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ, ਸਾਹਿਤਕ ਦਹਿਲੀਜ਼ ਉਪਰ ਕਦਮ ਰੱਖਣ ਵਾਲੇ ਭਵਿੱਖ ਦੇ ਸਾਹਿਤਕਾਰਾਂ ਨੂੰ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਇਹਨਾਂ ਨਵੀਆਂ ਕਲਮਾਂ ਤੋਂ ਖਿੜਣ ਵਾਲੇ ਗੁਲਾਬ ਸਾਹਿਤਕ ਕਾਇਨਾਤ ਨੂੰ ਸਦੀਵੀ ਮਹਿਕ ਦੇਣਗੇ। ਉਹਨਾਂ ਨੇ ਵਿਦਿਆਰਥੀ ਸਾਹਿਤਕਾਰਾਂ ਦੀ ਸੁਯੋਗ ਅਗਵਾਈ ਲਈ ਸੰਪਾਦਕੀ ਮੰਡਲ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪਿੰਸੀਪਲ ਸੁਨੀਤਾ ਮਿੱਤਲ, ਪ੍ਰੋ. ਅਰਵਿੰਦ ਕੌਰ, ਡਾ. ਮਨਦੀਪ ਕੌਰ, ਸ਼੍ਰੀ ਪਰਦੀਪ ਰਤਨ, ਪ੍ਰੋ. ਰਸ਼ਮੀ, ਪ੍ਰੋ. ਨਿਸ਼ਠਾ ਤਿ੍ਰਪਾਠੀ, ਪ੍ਰੋ. ਅਨੁਰੀਤ ਭੱਲਾ ਸਮੇਤ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।                                                            (inputs-DPR Office)
You might also like

Comments are closed.