ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਜ਼ਿਲ੍ਹਾ ਸੈਨਿਕ ਬੋਰਡ, ਐਸ.ਏ.ਐਸ ਨਗਰ ਦੀ ਤਿਮਾਹੀ ਮੀਟਿੰਗ ਅੱਜ ਡਿਪਟੀ ਕਮਿਸ਼ਨਰ, ਸ਼੍ਰੀਮਤੀ ਕੋਮਲ ਮਿੱਤਲ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਦਫਤਰ ਵਿਖੇ ਹੋਈ।
ਇਸ ਮੀਟਿੰਗ ਵਿੱਚ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਐਸ.ਏ.ਐਸ ਨਗਰ ਨੇ ਵਿਭਾਗ ਦੇ ਚੱਲ ਰਹੇ ਕੰਮਾਂ ਸਬੰਧੀ ਚਾਨਣਾ ਪਾਉਂਦੇ ਹੋਏ ਮਿਤੀ 01 ਅਪ੍ਰੈਲ 2024 ਤੋਂ ਮਿਤੀ 31 ਮਾਰਚ 2025 ਤੱਕ ਦੀ ਦਫ਼ਤਰ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਅਤੇ ਵਿਭਾਗ ਵਿੱਚ ਚਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਸਦਨ ਨੂੰ ਜਾਣੂ ਕਰਵਾਇਆ।
ਮੀਟਿੰਗ ਦੌਰਾਨ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਵੱਲੋਂ ਉਠਾਏ ਗਏ ਵੱਖ-2 ਮੁੱਦਿਆਂ ਉਪੱਰ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਇਹਨਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ ਗਏ।
ਇਸ ਮੀਟਿੰਗ ਦੌਰਾਨ ਸ੍ਰੀ ਨਵੀਨ ਪਾਲ ਸਿੰਘ, ਡੀ.ਐਸ.ਪੀ, ਕਰਨਲ ਹਰਦੇਵ ਸਿੰਘ, ਉਪ ਪ੍ਰਧਾਨ, ਜ਼ਿਲ੍ਹਾ ਸੈਨਿਕ ਬੋਰਡ, ਸ੍ਰੀਮਤੀ ਇੰਦੂ ਡੀ.ਈ.ਓ (ਸੈਕੰਡਰੀ), ਸ੍ਰੀਮਤੀ ਪਰਮਿੰਦਰ ਕੋਰ, ਡੀ.ਈ.ਓ (ਪ੍ਰਾਇਮਰੀ), ਸ੍ਰੀ ਅਰਸ਼ਜੀਤ ਸਿੰਘ, ਜੀ.ਐਮ ਉਦਯੋਗ ਵਿਭਾਗ, ਸ਼੍ਰੀ ਰਾਕੇਸ਼ ਕੁਮਾਰ, ਸੁਪਰਡੰਟ ਮੀਟਿੰਗ ਵਿੱਚ ਹਾਜਰ ਹੋਏ । (ਡੀ ਪੀ ਆਰ ਦੇ ਇੰਪੁੱਟ ਨਾਲ)
Comments are closed.