ਖੜ ਜਾ ਭ੍ਰਾਵਾ.....ਕਿਲ੍ਹਾ ਅਜੇ ਫ਼ਤੇਹ ਨਹੀਂ ਹੋਇਆ ਏ! - News On Radar India
News around you

ਖੜ ਜਾ ਭ੍ਰਾਵਾ…..ਕਿਲ੍ਹਾ ਅਜੇ ਫ਼ਤੇਹ ਨਹੀਂ ਹੋਇਆ ਏ!

ਪਸਚਮੀ ਏਸਿਆ ਦਾ ਤਾਜ਼ਾ ਹਾਲ..!

28 ਫ਼ਰਵਰੀ 2026 ਨੂੰ ਈਰਾਨ ਦੇ ਖ਼ਿਲਾਫ਼ ਲੜਾਈ ਸ਼ੁਰੂ ਕਰਕੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਟ੍ਰੰਪ ਇਸਰਾਏਲ ਨੂੰ ਛੱਡ ਕੇ ਇਤਿਹਾਸ ਦੋਹਰਾਹਣ ਦੀ ਤਿਆਰੀ ਕਰ ਰਹੇ ਹਨ.

1

ਚੰਡੀਗੜ੍ਹ (ਮੋਹਾਲੀ): ਇਕ ਮਹੀਨੇ ਦੀ ਈਰਾਨ ਦੇ ਖ਼ਿਲਾਫ਼ ਲੜਾਈ ਲੜਕੇ ਹੁਣ ਲਗਦਾ ਹੈ ਕਿ ਅਮਰੀਕਾ ਆਪਣਾ ਹੱਥ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਲੇਕਿਨ ਓਨਾ ਦਾ ਇਹ ਕਦਮ ਇਸਰਾਏਲ ਅਤੇ ਓਨਾ ਦੇ ਆਪਣੇ ਮੁਲਕ ਅਮਰਿਕਾ ਨੂੰ ਬਹੁਤ ਨੁਕਸਾਨ ਪਹੁੰਚਾਣ ਵਾਲਾ ਹੈ।

ਅਮਰੀਕਾ ਅਤੇ ਇਸਰਾਏਲ ਨੇ ਪਿਛਲੇ 28 ਫ਼ਰਵਰੀ ਨੂੰ ਈਰਾਨ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਜੋ ਟਾਰਗੇਟ ਮੁਕੱਰਰ ਕੀਤੇ ਸੀ ਉਹ ਕਿਸੇ ਨੂੰ ਦੱਸੇ ਨਹੀਂ ਤੇ ਨਾ ਹੀ ਹਾਸਿਲ ਕਿੱਤੇ ਲਗਦੇ ਨੇ। ਅਮੇਰਿਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਇਸਰਾਏਲ ਨੂੰ ਕੁਝ ਭਰੋਸਾ ਦਿਲਾਆ ਸੀ, ਉੱਨੂ ਹਮੇਸ਼ਾ ਵਾਸਤੇ ਸੁਰਕਸ਼ਿਤ ਕਰਨ ਦਾ ਮੁੱਦਾ ਤੇ ਹਾਸਿ ਲ ਨਹੀਂ ਹੋਇਆ, ਬਲਕਿ ਆਪਣੇ ਮੁਲਕ ਨੂੰ ਵੀ ਸਭਤੋਂ ਦੂਰ ਕਰਕੇ ਇਕੱਲਾ ਕਰ ਦਿੱਤਾ ਹੈ।
ਈਰਾਨ ਨੂੰ ਨੁਕਸਾਨ ਜ਼ਰੂਰ ਹੋਇਆ ਹੈ, ਉਨ੍ਹਾਂ ਦੇ ਵੱਡੇ ਲੀਡਰ ਅਯਤੁੱਲਾ ਖੋਮੀਨੀ, ਆਰਮੀ (IRGC), ਇੰਟੈਲੀਜੈਂਸ ਦੇ ਵੱਡੇ ਅਫ਼ਸਰ ਅਤੇ ਹਥਿਆਰਾਂ ਦੀ ਫੈਕਟਰੀਆਂ, ਨਿਊਕਲਰ ਪਾਵਰ ਦੇ ਰਿਸਰਚ ਸੈਂਟਰ ਵਗੈਰਾ ਖਤਮ ਕਰ ਦਿੱਤੇ। ਲੇਕਿਨ ਈਰਾਨ ਦੇ ਦੇਸ਼ਵਾਸੀਆਂ ਨੂੰ ਇੱਕਜੁੱਟ ਕਰ ਦਿੱਤਾ। ਪੜੋਸ-ਗਲਫ਼ ਦੇ ਮੁਲਖਾਂ ਦਾ ਭਰੋਸਾ ਗਵਾ ਬੈਠੇ। ਅਮੇਰਿਕਾ ਦੇ ਸੈਂਟਰਾਂ ਦੇ ਅਟੈਕ ਕਰਕੇ ਇਰਾਨ ਨੇ ਅਮਰੀਕਾ ਦੀ ਕਮਜ਼ੋਰ ਨੱਸ ਫ਼ੜ ਲਈ ਤੇ ਦੂਰਗਾਮੀ (diplomatic) ਨੁਕਸਾਨ ਪਹੁੰਚਾ ਦਿੱਤਾ।
ਯੂਰੋਪ ਨੂੰ ਨਿਮਾਣਾ ਛੱਡਿਆ: ਅੱਜ ਦੀ ਤਾਰੀਖ਼ ਵਿਚ ਯੂਰੋਪ ਦੇ ਬਹੁਤੇ ਮੁਲਖ ਹੁਣ ਅਮਰੀਕਾ ਕੋਲੋ ਦੂਰ ਹੋ ਗਏ। ਯੂਰੋਪ ਤੇ ਨਾਟੋ (NATO) ਦੇ ਕਿਸੇ ਵੀ ਮੁਲਕ ਨੇਂ ਆਪਦੀ ਜ਼ਮੀਨ ਤੋਂ ਈਰਾਨ ਤੇ ਹਮਲਾ ਕਰਣ ਦੀ ਇਜ਼ਾਜ਼ਤ ਨਹੀਂ ਦਿੱਤੀ। ਯੂਰੋਪ ਅਤੇ ਨਾਟੋ ਮੁਲਕ ਜੋਂ WW-II ਤੋਂ ਬਾਅਦ ਅਮਰੀਕਾ ਨੂੰ ਆਪਣਾ ਲੀਡਰ ਸਮਝਦੇ ਸੀ,  ਉਹ ਹੁਣ ਨਿਮਾਣੇ ਹੋ ਗਏ। ਸ਼ੁਕਰ  ਮਨਾਓ ਕਿ ਰੱਸਿਆ ਅੱਜ ਕਮਜ਼ੋਰ ਹੋ ਗਿਆ ਹੈ, ਯੂਕ੍ਰੇਨ ਦੇ ਵਿੱਚ ਉਲਝਿਆ ਹੋਇਆ ਹੈ, ਵਰਨਾ ਰੂਸ ਦੇ ਰਾਸ਼ਟਰਪਤੀ ਪੁਤਿਨ ਅੱਜ ਆਪਣਾ USSR ਵਾਪਿਸ ਲੌਟਾ ਲੈਂਦੇ। ਇਸਦੇ ਇਲਾਵਾ  ਸਾਰੀ ਦੁਨੀਆ ਵਿੱਚ ਕ੍ਰੜ ਤੇਲ, ਗੈਸ ਦੀ ਕਿੱਲਤ ਨਾਲ ਸਬਦਿ ਮਾਲੀ ਹਾਲਤ ਠੁੱਪ ਹੋ ਗਈ। ਇਦੇ ਵਿੱਚ ਲੋਕਲ ਸਰਕਾਰਾਂ ਦਾ ਕੋਈ ਹੱਥ ਨਹੀਂ ਸੀ, ਫਿਰ ਉਹ ਜੰਨਤਾ  ਨੂੰ ਕੀ ਜਵਾਬ ਦੇਂਣ?                                                            ਅਮੇਰਿਕਾ ਅਤੇ ਵਰਲਡ ਇਕਾਨਮੀ ਕਿੰਨੀ ਥੱਲੇ ਡਿੱਗੀ: ਵੈਸਟ ਏਸ਼ੀਆ ਵਾਰ ਦਾ ਦੁਨੀਆ ਦੀ ਇਕਨੋਮੀ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਹਥਿਆਰਾਂ, ਜਹਾਜ਼ਾਂ, ਮਿਸਾਇਲਾਂ, ਡ੍ਰੋਨ ਵਗੈਰਾ ਦੇ ਸਵਾਹਾ ਹੋਣ ਨੂੰ ਭੁੱਲ ਜਾਈਏ ਤੇ ਪੂਰੀ ਦੁਨੀਆਂ ਦਾ ਇਕ ਮਹਿਨੇ ਵਿੱਚ  ਤ੍ਰਿੱਲਿਯਨਜ਼ ਡੋਲਰਸ $  ਦਾ ਨੁਕਸਾਨ ਹੋ ਗਿਆ ਹੈ, ਅਮਰਿਕਾ ਦਾ $ 610 ਬਿੱਲੀਯਨ,  ਇਸਰਾਏਲ ਦਾ $ 300 ਬਿੱਲੀਯਨ,   ਈਰਾਨ ਦਾ $ 700-800 ਬਿੱਲੀਯਨ, ਯੂਰੋਪ ਦਾ $ 500 ਬਿੱਲੀਯਨ,  ਚੀਨ ਦਾ $ 1,000 ਬਿੱਲੀਯਨ ਪੂੰਜੀ ਨਿਵੇਸ਼,  ਅਤੇ ਇੰਡੀਆ ਦਾ $ 610 ਬਿੱਲੀਯਨ  ਸਟਾਕ ਮਾਰਕੀਟ ਨੁਕਸਾਨ ਆਏ,  ਸੈਂਕਡੋ ਮਿਲੀਅਨ ਡਾਲਰ ਸਰਕਾਰੀ ਸਬਸਿਡੀ ਵਗੈਰਾ ਦਾ ਨੁਕਸਾਨ ਹੋ ਗਿਆ ਹੈ।  (ਇੰਡੀਅਨ ਇਨਵੇਸਟਰਰ ਨੂੰ  51 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ)।                                                                                                                                                                      ਦੁੱਜੇ ਮੁਲਖਾਂ, ਯੂਰੋਪ, ਅਫਰੀਕਾ , ਜਾਪਾਨ, ਅਸਟਰਾਲਇਆ ਅਤੇ ਬਹੁਤ ਸੇ ਛੋਟੇ ਛੋਟੇ ਮੁਲਖਾਂ ਨੂੰ ਇਸ ਯੁੱਧ   (WW -III) ਬਾਦ  ਦੋਬਾਰਾ ਖੜੇ ਹੋਣ ਨੂੰ 30 ਤੋਂ 50 ਸਾਲ ਲੱਗਣ ਵਾਲੇ ਹੈਂ।

ਡੋਨਾਲਡ ਟ੍ਰੰਪ ਅਮਰੀਕਾ ਦੀ ਹਿਸਟਰੀ ਹੀ ਦੋਹਰਾ ਰਹੇ ਹਨ: ਅਮੇਰਿਕਾ ਨੇ ਪਿਛਲੇ 80 ਸਾਲ ਵਿੱਚ ਜਿੰਨਯਾਂ ਲੜਾਈਯਾਂ ਲੜੀਆਂ ਨੇਂ ਓਨਾ ਵਿਚ ਦੂਜੇ ਕੰਧੇ ਤੇ ਬੰਦੂਕ ਰੱਖੀ, ਉਨੂ  ਬਰਬਾਦ ਕਿੱਤਾ ਤੇ ਵਾਪਿਸ ਨਿਕਲ ਗਏ। ਵੀਅਤਨਾਮ (Vietnam), ਰੂਸ (Russia), ਅਫਗਾਸਤਾਂਨ (Afghanistan), ਇਰਾਕ (Iraq) ਵਗੈਰਾ ਸਭ ਮੁਲਕਾਂ ਦੇ ਲੋਕਲ ਨੇਤਾਵਾਂ ਦੇ ਕੰਧੇ ਤੇ ਬੰਦੂਕ ਰੱਖੀ, ਉਨ੍ਹਾਂ ਨੂੰ ਵੀ ਬਰਬਾਦ ਕੀਤਾ ਅਤੇ ਅਪਣਾ ਵੀ ਨੁਕਸਾਨ ਕਰਕੇ ਬੋਰੀਆ ਬਿਸਤਰਾ ਚੁੱਕ ਕੇ ਘਰ ਪੜਤ ਗਏ। ਹਰ ਵੇਲੇ ਦੁਨੀਆਂ ਨੂੰ ਥੱਲੇ ਲਗਾਇਆ, ਆਪਣੇ ਹਥਿਆਰ ਬੇਚੇ ਤੇ ਮੁੜ ਘਰ ਆ ਗਏ।    ਕੋਈ ਕਹਿੰਦਾ ਲਾਉਟ ਕੇ ਬੁਢੁ ਘਰ ਕੋ ਆਏ।    

ਲੇਕਿਨ ਇਸ ਲੜਾਈ ਤੋਂ ਜਦੋਂ ਅਮ੍ਰੀਕਾ ਬਾਹਰ ਹੋ ਗਿਆ, ਆਪਣਾ ਹੱਥ ਪਿੱਛੇ ਖਿੱਚ ਲਿਆ ਤੇ ਇਸਰਾਇਲ ਨੂੰ ਇਸਤੋਂ ਬਾਅਦ ਗੁਲਫ਼ ਮੁਲਕਾਂ ਕੋਲੋਂ ਕੌਣਬਚਉਗਾ – ਏਹ ਹੁਣ ਲੱਖਾਂ ਨਹੀਂ ਤ੍ਰਿੱਲਿਐਨ ਡਾਲਰ ਦਾ ਸਵਾਲ ਹੈ।                                                                    — ਐਡੀਟਰ   


  • ਤਸਵੀਰਾਂ ਦਾ ਸ਼ੁਕਰਾਨਾ – (ਸ਼ਟਰ ਸਟਾਕ.ਕੌਮ ਅਤੇ ਫੌਕਸਨਿਊਜ਼.ਕੌਮ)

 

You might also like

Leave A Reply

Your email address will not be published.

Join WhatsApp Group