ਅਗਨੀਵੀਰ ਵਾਯੂ ਦੀ ਭਰਤੀ ਲਈ ਰਜਿਸਟ੍ਰੇਸ਼ਨ ਵਿੱਚ 02 ਫਰਵਰੀ ਤੱਕ ਕੀਤਾ ਗਿਆ ਵਾਧਾ - News On Radar India
News around you

ਅਗਨੀਵੀਰ ਵਾਯੂ ਦੀ ਭਰਤੀ ਲਈ ਰਜਿਸਟ੍ਰੇਸ਼ਨ ਵਿੱਚ 02 ਫਰਵਰੀ ਤੱਕ ਕੀਤਾ ਗਿਆ ਵਾਧਾ

140

ਸਾਹਿਬਜ਼ਾਦਾ ਅਜੀਤ ਸਿੰਘ ਨਗਰ:  ਭਾਰਤੀ ਵਾਯੂ ਸੈਨਾ, ਅੰਬਾਲਾ ਵਿੰਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਸੂਚਨਾ ਅਨੁਸਾਰ ਅਨੁਸਾਰ ਭਾਰਤੀ ਹਵਾਈ ਫੌਜ ‘ਚ ਅਗਨੀਵੀਰ ਸਕੀਮ ਅਧੀਨ ਅਗਨੀਵੀਰ ਦੀਆਂ ਅਸਾਮੀਆਂ (ਮਰਦਾਂ ਅਤੇ ਔਰਤਾਂ) ਲਈ ਆਨਲਾਇਨ ਫਾਰਮ ਰਜਿਸ ਟ੍ਰੇਸ਼ਨ 07 ਜਨਵਰੀ ਤੋਂ ਸ਼ੁਰੂ ਕੀਤੀ ਗਈ ਸੀ, ਜਿਸ ਦੀ ਆਖਰੀ ਮਿਤੀ ਹੁਣ 2 ਫ਼ਰਵਰੀ ਤੱਕ ਵਧਾ ਦਿੱਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਮਾਨਸ਼ਾਹੀਆ, ਡਿਪਟੀ ਡਾਇਰੈਕਟਰ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਐਸ.ਏ.ਐਸ ਨਗਰ ਵੱਲੋਂ ਦੱਸਿਆ ਗਿਆ ਕਿ ਅਗਨੀਵੀਰ ਵਾਯੂ ਦੀ ਭਰਤੀ ਦੀ ਰਜਿਸਟ੍ਰੇਸ਼ਨ ਮਿਤੀ ਵਿੱਚ 02 ਫਰਵਰੀ ਤੱਕ ਵਾਧਾ ਹੋਣ ਨਾਲ ਜਿਹੜੇ ਯੋਗ ਉਮੀਦਵਾਰ ਹਾਲੇ ਤੱਕ ਆਨਲਾਈਨ ਬਿਨੇ ਨਹੀਂ ਕਰ ਸਕੇ, ਉਹ ਹੁਣ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰਾਂ ਦੀ ਜਨਮ ਮਿਤੀ 01 ਜਨਵਰੀ 2005 ਅਤੇ 01 ਜੁਲਾਈ 2008 ਦੌਰਾਨ ਦੀ ਹੈ, ਉਹ ਬਿਨੈਕਾਰ ਅਪਲਾਈ ਕਰ ਸਕਦੇ ਹਨ। ਇਸ ਅਸਾਮੀ ਲਈ ਬਿਨੈਕਾਰ ਨੇ 12ਵੀਂ ਜਾਂ 3 ਸਾਲ ਦਾ ਇੰਜੀਨੀਅਰਿੰਗ ਵਿੱਚ ਡਿਪਲੋਮਾ (ਮਕੈਨੀਕਲ/ਇਲੈਕਟ੍ਰੀਕਲ/ਇਲੈਕਟ੍ਰੋਨਿਕਸ/ ਆਟੋਮੋਬਾਇਲ/ਕੰਪਿਊਟਰ ਸਾਇੰਸ/ ਇੰਸਟਰੁਮੈਂਟੇਸ਼ਨ ਟੈਕਨੋਲੋਜੀ/ ਇਨਫੋਰਮੇਸ਼ਨ ਟੈਕਨੋਲੋਜੀ) ਜਾਂ ਫਿਰ ਦੋ ਸਾਲ ਦਾ ਵੋਕੈਸ਼ਨਲ ਕੋਰਸ ਕੀਤਾ ਹੋਵੇ ਅਤੇ ਇਨ੍ਹਾਂ ਦਰਸਾਈਆ ਯੋਗਤਾਵਾਂ ਵਿੱਚ ਪ੍ਰਾਰਥੀ ਦੇ ਇਮਤਿਹਾਨਾਂ ਵਿਚੋਂ 50 ਪ੍ਰਤੀਸ਼ਤ ਕੁੱਲ ਨੰਬਰ ਅਤੇ ਅੰਗਰੇਜ਼ੀ ਵਿੱਚ ਵੀ 50 ਪ੍ਰਤੀਸ਼ਤ ਨੰਬਰ ਹਾਸਲ ਕੀਤੇ ਹੋਣੇ ਚਾਹੀਦੇ ਹਨ। ਬਿਨੈਕਾਰ ਪੁਰਸ਼ਾਂ ਲਈ ਕੱਦ ਦੀ ਉਚਾਈ ਘੱਟੋ-ਘੱਟ 152 ਸੈਂਟੀਮੀਟਰ ਅਤੇ ਛਾਤੀ ਦੀ ਫੁਲਾਵਟ 5 ਸੈਂਟੀਮੀਟਰ ਹੋਰ ਹੋਣੀ ਚਾਹੀ ਦੀ ਹੈ। ਬਿਨੈਕਾਰ ਔਰਤਾਂ ਲਈ ਕੱਦ ਘੱਟੋ-ਘੱਟ 152 ਸੈਂਟੀਮੀਟਰ ਹੋਣਾ ਚਾਹੀਦਾ ਹੈ। ਰਜਿਸਟਰ ਹੋਣ ਲਈ ਫੀਸ 550/-ਰੁਪਏ ਸਮੇਤ ਜੀ.ਐਸ.ਟੀ ਹੈ। ਆਨਲਾਇਨ ਫਾਰਮ ਭਰਨ ਲਈ ਅਤੇ ਵਧੇਰੇ ਜਾਣਕਾਰੀ ਲਈ https://agnipathvayu.cdac.in ‘ਤੇ ਲਾਗ ਇੰਨ ਕੀਤਾ ਜਾ ਸਕਦਾ ਹੈ |                         (ਡੀ ਪੀ ਆਰ ਦੇ ਇੰਪੁੱਟ ਨਾਲ)

You might also like

Comments are closed.

Join WhatsApp Group