‘ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ’ ਦੀ ਦੇਸ਼ਵਿਆਪੀ ‘ਡਿਜੀਟਲ ਜੀਵਨ ਪ੍ਰਮਾਣਪੱਤਰ’ ਮੁਹਿੰਮ 2.0 ਲਾਂਚ

0 43

ਚੰਡੀਗੜ੍ਹ: ਸ਼ਹਿਰ ਵਿੱਚ ਪੀਐੱਨਬੀ ਅਤੇ ਐੱਸਬੀਆਈ ਦੀਆਂ 10 ਬੈਂਕ ਸ਼ਾਖਾਵਾਂ ਵਿੱਚ 03.11. ਅਤੇ 04.11.2023 ਨੂੰ ਡਿਜੀਟਲ ਜੀਵਨ ਪ੍ਰਮਾਣਪੱਤਰ ਮੁਹਿੰਮ 2.0 ਦਾ ਆਯੋਜਨ ਕੀਤਾ ਗਿਆ | ਭਾਰਤ ਦੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 100 ਸ਼ਹਿਰਾਂ ਵਿੱਚ 500 ਸਥਾਨਾਂ ‘ਤੇ ਦੇਸ਼ਵਿਆਪੀ ਡਿਜੀਟਲ ਜੀਵਨ ਪ੍ਰਮਾਣਪੱਤਰ ਅਭਿਆਨ 2.0 ਦਾ ਆਯੋਜਨ ਕੀਤਾ ਜਾ ਰਿਹਾ ਹੈ |
ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੇ ਅਧੀਨ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਅੱਜ ਚੰਡੀਗੜ੍ਹ ਦੀਆਂ ਬੈਂਕ ਸ਼ਾਖਾਵਾਂ ਵਿੱਚ ਡਿਜੀਟਲ ਜੀਵਨ ਪ੍ਰਮਾਣਪੱਤਰ ਮੁਹਿੰਮ 2.0 ਦਾ ਆਯੋਜਨ ਕੀਤਾ। ਇਹ ਅਭਿਆਨ ਸਮੁੱਚੇ ਸ਼ਹਿਰ ਵਿੱਚ ਐੱਸਬੀਆਈ ਅਤੇ ਪੀਐੱਨਬੀ ਸ਼ਾਖਾਵਾਂ ਦੀਆਂ 10 ਅਭਿਆਨ ਸਾਈਟਾਂ ਨੂੰ ਕਵਰ ਕਰੇਗੀ। ਇਹ ਅਭਿਆਨ ਪੂਰੇ ਸ਼ਹਿਰ ਵਿੱਚ ਐੱਸਬੀਆਈ ਅਤੇ ਪੀਐੱਨਬੀ ਸ਼ਾਖਾਵਾਂ ਦੀਆਂ 10 ਮੁਹਿੰਮ ਸਾਈਟਾਂ ਨੂੰ ਕਵਰ ਕਰੇਗੀ, ਨਾਲ ਹੀ ਦੇਸ਼ ਭਰ ਦੇ 100 ਸ਼ਹਿਰਾਂ ਵਿੱਚ 500 ਸਥਾਨਾਂ

‘ਤੇ ਡਿਜੀਟਲ ਜੀਵਨ ਪ੍ਰਮਾਣਪੱਤਰ ਜਮ੍ਹਾਂ ਕਰਾਉਣ ਲਈ ਡੀਐੱਲਸੀ/ਚਿਹਰਾ ਪ੍ਰਮਾਣੀਕਰਨ ਟੈਕਨੋਲੌਜੀ ਦੀ ਵਰਤੋਂ ਲਈ ਸਾਰੇ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਦੇ ਨਾਲ-ਨਾਲ ਪੈਨਸ਼ਨ ਵੰਡਣ ਵਾਲੀਆਂ ਅਥਾਰਟੀਆਂ ਵਿੱਚ ਜਾਗਰੂਕਤਾ ਫੈਲਾਉਣ ਲਈ 17 ਪੈਨਸ਼ਨ ਵੰਡਣ ਵਾਲੇ ਬੈਂਕਾਂ, ਮੰਤਰਾਲਿਆਂ/ਵਿਭਾਗਾਂ, ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਯੂਆਈਡੀਏਆਈ, (UIDAI) ਐੱਮਈਆਈਟੀਵਾਈ (MEIEY) ਦੇ ਸਹਿਯੋਗ ਨਾਲ 50 ਲੱਖ ਪੈਨਸ਼ਨਰਾਂ ਨੂੰ ਟੀਚਾ ਬਣਾਏਗਾ।
ਇਹ ਯਕੀਨੀ ਬਣਾਉਣ ਲਈ ਕਿ ਜੀਵਨ ਪ੍ਰਮਾਣਪੱਤਰ ਜਮ੍ਹਾ ਕਰਨ ਦੇ ਡਿਜੀਟਲ ਢੰਗ-ਤਰੀਕਿਆਂ ਦੇ ਲਾਭ ਦੇਸ਼ ਦੇ ਦੂਰ-ਦੁਰਾਡੇ ਦੇ ਕੋਨੇ-ਕੋਨੇ ਦੇ ਪੈਨਸ਼ਨਰਾਂ ਤੱਕ ਪਹੁੰਚਣ ਅਤੇ ਬਹੁਤ ਸੀਨੀਅਰ/ਬਿਮਾਰ/ਅਸਮਰੱਥ ਪੈਨਸ਼ਨਰਾਂ ਨੂੰ ਵੀ ਲਾਭ ਮਿਲੇ, ਵਿਸਤ੍ਰਿਤ ਦਿਸ਼ਾ-ਨਿਰਦੇਸ਼ਾਂ ਵਾਲਾ ਇੱਕ ਵਿਆਪਕ ਸਰਕੂਲਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਹਿਤਧਾਰਕਾਂ ਦੀਆਂ ਜਿੰਮੇਵਾਰੀਆਂ ਅਤੇ ਭੂਮਿਕਾਵਾਂ ਪ੍ਰਭਾਸ਼ਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਭਾਰਤ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ, ਪੈਨਸ਼ਨ ਵੰਡ ਬੈਂਕਾਂ ਅਤੇ ਪੈਨਸ਼ਨਰਜ਼ ਐਸੋਸੀਏਸ਼ਨਾਂ ਸ਼ਾਮਲ ਹਨ।
ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਅਭਿਆਨ ਲਈ ਹਿਤਧਾਰਕਾਂ ਵਲੋਂ ਨੋਡਲ ਅਧਿਕਾਰੀਆਂ ਦੀ ਨਾਮਜ਼ਦਗੀ, ਦਫ਼ਤਰਾਂ ਅਤੇ ਬੈਂਕ ਸ਼ਾਖਾਵਾਂ/ਏਟੀਐੱਮ ਵਿੱਚ ਰਣਨੀਤਕ ਤੌਰ ‘ਤੇ ਲਗਾਏ ਗਏ ਬੈਨਰਾਂ/ਪੋਸਟਰਾਂ ਰਾਹੀਂ ਡੀਐੱਲਸੀ-ਚਿਹਰਾ ਪ੍ਰਮਾਣੀਕਰਨ ਟੈਕਨੋਲੌਜੀ ਬਾਰੇ ਜਾਗਰੂਕਤਾ ਫੈਲਾਉਣਾ/ਉਚਿਤ ਪ੍ਰਚਾਰ ਪ੍ਰਦਾਨ ਕਰਨਾ, ਜਿੱਥੋਂ ਤੱਕ ਸੰਭਵ ਹੋ ਸਕੇ ਡੀਐੱਲਸੀ/ਚਿਹਰਾ ਪ੍ਰਮਾਣੀਕਰਨ ਟੈਕਨੋਲੌਜੀ ਦੀ ਵਰਤੋਂ ਕਰਨਾ, ਜਿੱਥੇ ਘਰ ਦੇ ਦਰਵਾਜ਼ੇ ‘ਤੇ ਬੈਂਕਿੰਗ ਸੇਵਾਵਾਂ ਦਾ ਲਾਭ ਮਿਲਦਾ ਹੈ, ਉਥੇ ਬੈਂਕ ਸ਼ਾਖਾਵਾਂ ਵਿੱਚ ਸਮਰਪਿਤ ਅਮਲੇ ਨੂੰ ਐਂਡਰੌਇਡ ਫੋਨਾਂ ਨਾਲ ਲੈਸ ਕਰਨਾ, ਤਾਂ ਜੋ ਪੈਨਸ਼ਨਰ ਜਦੋਂ ਆਪਣੇ ਜੀਵਨ ਪ੍ਰਮਾਣਪੱਤਰ ਜਮ੍ਹਾਂ ਕਰਾਉਣ ਲਈ ਸ਼ਾਖਾ ਵਿੱਚ ਜਾਣ ਤਾਂ ਇਸ ਤਕਨੀਕ ਦੀ ਵਰਤੋਂ ਕਰ ਸਕਣ, ਪੈਨਸ਼ਨਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਆਪਣੇ ਡੀਐੱਲਸੀ ਜਮ੍ਹਾਂ ਕਰਾਉਣ ਦੇ ਯੋਗ ਬਣਾਉਣ ਲਈ ਕੈਂਪ ਲਗਾਉਣ ਅਤੇ ਬਿਸਤਰੇ ‘ਤੇ ਪਏ ਪੈਨਸ਼ਨਧਾਰਕਾਂ ਦੇ ਮਾਮਲੇ ਵਿੱਚ ਘਰ ਦਾ ਦੌਰਾ ਕਰਨਾ ਸ਼ਾਮਲ ਹੈ।
ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੇ ਅਧਿਕਾਰੀਆਂ ਨੇ ਸੈਕਟਰ 7 ਸੀ, ਪੰਜਾਬ ਯੂਨੀਵਰਸਿਟੀ, ਡੱਡੂ ਮਾਜਰਾ, ਸੈਕਟਰ 22 ਸੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਭਾਰਤੀ ਸਟੇਟ ਬੈਂਕ ਅਤੇ ਸੈਕਟਰ 17 ਬੀ, ਸੈਕਟਰ 16 ਡੀ, ਸੈਕਟਰ 19 ਸੀ, ਸੈਕਟਰ 22 ਡੀ ਅਤੇ ਮਨੀਮਾਜਰਾ, ਚੰਡੀਗੜ੍ਹ ਵਿਖੇ ਪੰਜਾਬ ਨੈਸ਼ਨਲ ਬੈਂਕ ਦੀਆਂ ਸ਼ਾਖਾਵਾਂ ਦਾ ਦੌਰਾ ਕੀਤਾ। ਵੱਡੀ ਗਿਣਤੀ ਵਿੱਚ ਪੈਨਸ਼ਨਰ ਆਪਣੇ ਡਿਜੀਟਲ ਜੀਵਨ ਪ੍ਰਮਾਣਪੱਤਰਾਂ ਦੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਸ਼ਾਖਾਵਾਂ ਵਿੱਚ ਆਏ। ਬੈਂਕਾਂ ਨੇ ਇਸ ਮੁਹਿੰਮ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ, ਜਿਸ ਨਾਲ ਇਨ੍ਹਾਂ ਡਿਜੀਟਲ ਪ੍ਰਮਾਣਪੱਤਰਾਂ ਦੀ ਸਫ਼ਲਤਾਪੂਰਵਕ ਪ੍ਰਮਾਣਿਕਤਾ ਲਈ ਪੂਰੀ ਸਹਾਇਤਾ ਅਤੇ ਤਕਨੀਕੀ ਸਹਾਇਤਾ ਯਕੀਨੀ ਬਣਾਈ ਗਈ ਹੈ। ਡੀਓਪੀਪੀਡਬਲਯੂ ਦੇ ਅਧਿਕਾਰੀਆਂ ਨੇ ਬੈਂਕ ਅਧਿਕਾਰੀਆਂ/ਕਰਮਚਾਰੀਆਂ ਦੇ ਨਾਲ ਉਨ੍ਹਾਂ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲਿਆ ਗਿਆ, ਜੋ ਬੁਢਾਪੇ ਜਾਂ ਕਿਸੇ ਸਰੀਰਕ ਅਪੰਗਤਾ ਕਾਰਨ ਬੈਂਕ ਦੀਆਂ ਸ਼ਾਖਾਵਾਂ ਤੱਕ ਨਹੀਂ ਪਹੁੰਚ ਸਕੇ ਸਨ।
ਵਿਭਾਗ ਨੇ ਐੱਮਈਆਈਟੀਵਾਈ ਅਤੇ ਯੂਆਈਡੀਏਆਈ ਨਾਲ ਮਿਲ ਕੇ ਆਧਾਰ ਡਾਟਾਬੇਸ ‘ਤੇ ਆਧਾਰਿਤ ਚਿਹਰਾ ਪ੍ਰਮਾਣਿਕਤਾ ਟੈਕਨੋਲੌਜੀ ਪ੍ਰਣਾਲੀ ਵਿਕਸਤ ਕਰਨ ਲਈ ਕੰਮ ਕੀਤਾ ਹੈ, ਜਿਸ ਨਾਲ ਕਿਸੇ ਵੀ ਐਂਡਰੌਇਡ ਆਧਾਰਿਤ ਸਮਾਰਟ ਫ਼ੋਨ ਤੋਂ ਐੱਲਸੀ ਨੂੰ ਜਮ੍ਹਾ ਕਰਵਾਉਣਾ ਸੰਭਵ ਹੋ ਸਕੇ। ਇਸ ਵਿਸ਼ੇਸ਼ਤਾ ਦੇ ਅਨੁਸਾਰ, ਚਿਹਰਾ ਪ੍ਰਮਾਣਿਕਤਾ ਟੈਕਨੋਲੌਜੀ ਨਾਲ ਵਿਅਕਤੀ ਦੀ ਪਛਾਣ ਸਥਾਪਤ ਕੀਤੀ ਜਾਂਦੀ ਹੈ ਅਤੇ ਡੀਐੱਲਸੀ ਜਨਰੇਟ ਕੀਤਾ ਜਾਂਦਾ ਹੈ। ਨਵੰਬਰ 2021 ਵਿੱਚ ਲਾਂਚ ਕੀਤੀ ਗਈ, ਇਸ ਸਫਲਤਾਪੂਰਵਕ ਟੈਕਨੋਲੌਜੀ ਨੇ ਬਾਹਰੀ ਬਾਇਓ-ਮੀਟ੍ਰਿਕ ਉਪਕਰਨਾਂ ‘ਤੇ ਪੈਨਸ਼ਨਰਾਂ ਦੀ ਨਿਰਭਰਤਾ ਨੂੰ ਘਟਾ ਦਿੱਤਾ ਅਤੇ ਸਮਾਰਟਫੋਨ-ਅਧਾਰਿਤ ਟੈਕਨੋਲੌਜੀ ਦਾ ਲਾਭ ਉਠਾ ਕੇ ਪ੍ਰਕਿਰਿਆ ਨੂੰ ਲੋਕਾਂ ਲਈ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣਾਇਆ ਹੈ। ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੇਸ਼ ਭਰ ਵਿੱਚ ਇਸ ਅਭਿਆਨ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। (Credits-PIB, Chandigarh)

Leave A Reply

Your email address will not be published.